ਬਰਗਾੜੀ, 22 ਅਕਤੂਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਕਈ ਸਾਲ ਪਹਿਲਾਂ ਕਸਬਾ ਬਰਗਾੜੀ ਦੀ ਦਾਣਾ ਮੰਡੀ ਖ਼ਤਮ ਹੋਣ ਤੋਂ ਬਾਅਦ ਕਈ ਸਾਲਾਂ ਤੋਂ ਨੈਸ਼ਨਲ ਹਾਈਵੇ ਸੜਕ ਦੇ ਬਹਿਬਲ ਕਲਾਂ ਕੱਟ 'ਤੇ ਆਰਜੀ ਖ਼ਰੀਦ ਕੇਂਦਰ ਬਣਦਾ ਆ ਰਿਹਾ ਹੈ | ਹਰ ਵਾਰ ਇਸ ਕੱਟ ਦੇ ਠੇਕੇਦਾਰ ਵਲੋਂ ਇੱਥੇ ਕਿਸਾਨਾਂ ਦੀ ਫ਼ਸਲ ਲਹਾਉਣ ਤੋਂ ਆਨਾਕਾਨੀ ਕੀਤੀ ਜਾਂਦੀ ਹੈ ਅਤੇ ਹਰ ਵਾਰ ਕਿਸਾਨ ਯੂਨੀਅਨ ਪੰਜਾਬ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ, ਆੜ੍ਹਤੀਆ ਐਸੋਸੀਸ਼ਏਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਇੱਥੇ ਆਰਜੀ ਖ਼ਰੀਦ ਸ਼ੁਰੂ ਕਰਵਾਈ ਜਾਂਦੀ ਹੈ | ਕਸਬਾ ਬਰਗਾੜੀ ਦੇ ਕਿਸਾਨਾਂ ਨੂੰ ਇਹ ਕੱਟ ਬਰਗਾੜੀ ਤੋਂ ਕਰੀਬ 4 ਤੋਂ 5 ਕਿਲੋਮੀਟਰ ਪੈਂਦਾ ਹੈ | ਇਸ ਵਾਰ ਵੀ ਝੋਨੇ ਦੀ ਖ਼ਰੀਦ ਲਈ ਕਿਸਾਨ ਯੂਨੀਅਨ ਪੰਜਾਬ ਅਤੇ ਆੜ੍ਹਤੀਆਂ ਨੂੰ ਕਾਫ਼ੀ ਜਦੋ ਜਹਿਦ ਕਰਨੀ ਪਈ ਅਤੇ ਇਸ ਕੱਟ 'ਤੇ ਝੋਨੇ ਦੀ ਖ਼ਰੀਦ ਸ਼ੁਰੂ ਹੋ ਸਕੀ | ਇਸ ਵਾਰ ਝੋਨੇ ਦੀ ਖ਼ਰੀਦ ਕਾਂਗਰਸੀ ਆਗੂ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਅਤੇ ਪੰਜਾਬ ਕਿਸਾਨ ਯੂਨੀਅਨ, ਆੜ੍ਹਤੀਆ ਐਸੋ. ਨੇ ਸਾਂਝੇ ਰੂਪ ਵਿਚ ਕੀਤੀ | ਇਸ ਮੌਕੇ ਕਿਸਾਨ ਯੂਨੀਅਨ ਪੰਜਾਬ (ਕੁੱਲ ਹਿੰਦ ਮਹਾਂ ਸਭਾ) ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਦਾਸ ਰਾਮ ਸ਼ਰਮਾ ਬਰਗਾੜੀ, ਬਲਾਕ ਪ੍ਰਧਾਨ ਕੁਲਵੰਤ ਸੀਵੀਆ, ਗੁੱਜਰ ਸਿੰਘ ਬਰਾੜ, ਕੁਲਦੀਪ ਸਿੰਘ ਗੋਂਦਾਰਾ, ਇਕਾਈ ਪ੍ਰਧਾਨ ਕੁਲਵੰਤ ਸਿੰਘ ਬਰਗਾੜੀ, ਗੁਰਲਾਲ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ, ਸਾਬਕਾ ਪੰਚ ਗੁਰਚਰਨ ਸਿੰਘ, ਚਤਰਦਾਸ, ਗੁਰਪ੍ਰੀਤ ਢਿੱਲੋਂ, ਨੰਬਰਦਾਰ ਕੁਲਵਿੰਦਰ ਸਿੰਘ, ਗੀਤ ਸਿੰਘ ਨਿਰੰਜਣ ਸਿੰਘ, ਅਜਮੇਰ ਸਿੰਘ, ਆੜ੍ਹਤੀਆ ਅਸ਼ੋਕ ਕੁਮਾਰ, ਕ੍ਰਿਸ਼ਨ ਕੁਮਾਰ ਗੋਇਲ, ਮਹਿੰਦਰ ਸਿੰਘ ਆੜ੍ਹਤੀਆ, ਗੋਪੀ ਰਾਮ ਵਿਸਾਖੀ ਰਾਮ, ਗੰਗਾ ਰਾਮ ਸੰਨਜ, ਬਾਂਸਲ ਟਰੇਡਰਜ, ਮਹਾਂਵੀਰ ਪ੍ਰਸਾਦ, ਗੁਲਾਟੀ ਕਮਿਸ਼ਨ ਏਜੰਟ ਆਦਿ ਹਾਜ਼ਰ ਸਨ |