14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮੋਟਰਸਾਈਕਲ ਚਾਲਕ ਨੇ ਔਰਤ ਤੋਂ ਖੋਹੀਆਂ ਕੰਨਾਂ ਦੀਆਂ ਵਾਲੀਆਂ

ਅਜੀਤ ਡੈਸਕ 23-10-2025
ਜੈਤੋ, 22 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਬੀਤੇ ਦਿਨੀਂ ਇਕ ਸ਼ਾਤਰ ਨੌਜਵਾਨ ਠੱਗ ਵਲੋਂ ਅÏਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਲੈ ਜਾਣ ਦਾ ਪਤਾ ਲੱਗਿਆ ਹੈ | ਜਾਣਕਾਰੀ ਅਨੁਸਾਰ ਜਸਵਿੰਦਰ ਕੌਰ ਭਗਤੂਆਣਾ ਪਤਨੀ ਸਵ: ਅਮਰਜੀਤ ਸਿੰਘ ਸਾਗੂ ਆਪਣੀ ਕਿਸੇ ਰਿਸ਼ਤੇਦਾਰੀ 'ਚੋਂ ਬੱਸ ਸਟੈਂਡ ਜੈਤੋ ਵਿਖੇ ਪਹੁੰਚੀ ਤਾਂ ਇਕ ਮੋਟਰਸਾਈਕਲ ਚਾਲਕ ਨੌਜਵਾਨ ਨੇ ਆ ਕੇ ਕਹਿਣਾ ਲੱਗਾ ਕਿ ਮਾਤਾ ਜੀ ਮੈਂ ਤੁਹਾਨੂੰ ਪਿੰਡ ਛੱਡ ਆਉਂਦਾ ਹਾਂ ਤੇ ਬੈਠ ਜਾਓ ਅਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਜਦ ਉਸ ਨੇ ਮੋਟਰਸਾਈਕਲ ਚੈਨਾ ਫ਼ਾਟਕ ਤੋਂ ਮੁਕਤਸਰ ਰੋਡ ਵੱਲ ਮੋੜਿਆ ਤਾਂ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਠੱਗ ਉਸ ਨੂੰ ਡੇਲਿਆਂਵਾਲੀ ਪੁਲ ਤੋਂ ਖੇਤਾਂ ਵੱਲ ਲੈ ਗਿਆ ਅਤੇ ਉਸ ਨੂੰ ਮੋਟਰਸਾਈਕਲ ਤੋਂ ਉਤਾਰ ਕੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਿਆ | ਔਰਤ ਨੂੰ ਕਿਸੇ ਰਾਹਗੀਰ ਨੇ ਜੈਤੋ ਵਿਖੇ ਛੱਡਿਆ | ਉਕਤ ਖੋਹ ਦੇ ਸੰਬੰਧ ਵਿਚ ਜਸਵਿੰਦਰ ਕÏਰ ਨੇ ਆਪਣੇ ਪੁੱਤਰ ਨਾਲ ਥਾਣਾ ਜੈਤੋ ਵਿਖੇ ਜਾ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ ਪ੍ਰੰਤੂ ਦੋ ਦਿਨ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀ ਫ਼ੜਿ੍ਹਆ ਨਹੀਂ ਗਿਆ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਬੂਟੇ ਵੰਡ ਕੇ ਗਰੀਨ ਦੀਵਾਲੀ ਮਨਾਈ ਅਗਲੀ ਖ਼ਬਰ ਉੱਦਮ ਕਲੱਬ ਜੈਤੋ ਤੇ ਬਲਿਹਾਰ ਫ਼ਾਊਾਡੇਸ਼ਨ ਨੇ ਬੂਟੇ ਵੰਡ ਕੇ ਗਰੀਨ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।