20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕਿਰਤੀ ਕਿਸਾਨ ਯੂਨੀਅਨ ਵਲੋਂ ਦਾਣਾ ਮੰਡੀ ਦਾ ਦੌਰਾ

ਅਜੀਤ ਡੈਸਕ 24-10-2025
ਸਮਾਲਸਰ, 23 ਅਕਤੂਬਰ (ਗੁਰਜੰਟ ਕਲਸੀ ਲੰਡੇ)-ਕਿਰਤੀ ਕਿਸਾਨ ਯੂਨੀਅਨ ਇਕਾਈ ਲੰਡੇ ਵਲੋਂ ਦਾਣਾ ਮੰਡੀ ਪਿੰਡ ਲੰਡੇ ਦਾ ਦੌਰਾ ਕੀਤਾ ਗਿਆ | ਬਲਾਕ ਸਹਾਇਕ ਸਕੱਤਰ ਬਲਜੀਤ ਸਿੰਘ ਲੰਡੇ ਵਲੋਂ ਮੰਡੀ 'ਚ ਝੋਨਾ ਵੇਚਣ ਆਏ ਕਿਸਾਨਾਂ ਨਾਲ ਝੋਨੇ ਦੀ ਖਰੀਦ, ਬਾਰਦਾਨਾ, ਝੋਨੇ ਵਿਚ ਨਮੀ ਆਦਿ ਬਾਰੇ ਗੱਲਬਾਤ ਕੀਤੀ | ਕਿਸਾਨਾਂ ਨੇ ਪਰਾਲੀ ਸਾੜਨ ਬਾਰੇ ਪੁੱਛਿਆ ਤਾਂ ਬਲਜੀਤ ਸਿੰਘ ਨੇ ਆਖਿਆ ਕਿ ਸਰਕਾਰ ਕਿਸਾਨਾਂ ਦੀ ਪਰਾਲੀ ਦਾ ਹੱਲ ਕਰੇ ਜਾਂ ਕਿਸਾਨਾਂ ਨੂੰ ਬਣਦਾ ਖਰਚਾ ਦੇਵੇ | ਜੇਕਰ ਸਰਕਾਰ ਕਿਸਾਨਾਂ ਦੀ ਪਰਾਲੀ ਦਾ ਕੋਈ ਹੱਲ ਨਹੀਂ ਕਰਦੀ ਜਾਂ ਬਣਦਾ ਖਰਚਾ ਨਹੀਂ ਦਿੰਦੀ ਤਾਂ ਪਰਾਲੀ ਨੂੰ ਅੱਗ ਸਾਰੇ ਕਿਸਾਨ ਇਕੱਠੇ ਹੋ ਕੇ ਲਾਉਣਗੇ ਫੇਰ ਭਾਵੇਂ ਸਰਕਾਰ ਪਰਚੇ ਪਾਵੇ ਜਾਂ ਜੇਲ੍ਹ ਭੇਜੇ ਸਾਨੂੰ ਕੋਈ ਪ੍ਰਵਾਹ ਨਹੀਂ | ਇਸ ਮੌਕੇ ਬਲਾਕ ਕਮੇਟੀ ਮੈਂਬਰ ਸਾਧੂ ਸਿੰਘ ਲੰਡੇ, ਇਕਾਈ ਪ੍ਰਧਾਨ ਗੁਰਮੇਲ ਸਿੰਘ, ਤਰਸੇਮ ਸਿੰਘ, ਹਰੀ ਸਿੰਘ, ਲਖਵੀਰ ਸਿੰਘ, ਨਛੱਤਰ ਸਿੰਘ, ਜਗਤਾਰ ਸਿੰਘ, ਮਲਕੀਤ ਸਿੰਘ, ਨਾਜ਼ਰ ਖਾਨ, ਸੁਖਮੰਦਰ ਸਿੰਘ, ਜਗਰੂਪ ਸਿੰਘ, ਹਰਬੰਸ ਸਿੰਘ ਤੇ ਤਾਰ ਸਿੰਘ ਆਦਿ ਸਾਥੀ ਮੌਜੂਦ ਸਨ |

ਪਿਛਲੀ ਖ਼ਬਰ ਭਾਈ ਰੂਪ ਚੰਦ ਕਾਨਵੈਂਟ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਪਰਮਜੀਤ ਸਿੰਘ ਸਿੱਧੂ ਤੇ ਸਮਾਜ ਸੇਵੀ ਮੈਡਮ ਦਲਵਿੰਦਰ ਕੌਰ ਢਿੱਲੋਂ ਨਿਊਜ਼ੀਲੈਂਡ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।