20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਗੀਤਾ ਪਵਨ ਟਰੱਸਟ ਸੁਸਾਇਟੀ ਨੇ ਵਿਸ਼ਾਲ ਅੰਨਕੂਟ ਉਤਸਵ ਕਰਵਾਇਆ <br/>

ਅਜੀਤ ਡੈਸਕ 24-10-2025
ਮੋਗਾ, 23 ਅਕਤੂਬਰ (ਗੁਰਤੇਜ ਸਿੰਘ ਬੱਬੀ)-ਗੀਤਾ ਭਵਨ ਟਰੱਸਟ ਸੁਸਾਇਟੀ ਦੀ ਸਰਪ੍ਰਸਤੀ ਹੇਠ ਮੋਗਾ ਦੇ ਗੀਤਾ ਭਵਨ ਵਿਖੇ ਅੰਨਕੂਟ ਉਤਸਵ ਕਰਵਾਇਆ ਗਿਆ | ਪੰਡਤ ਰਾਮ ਦੀ ਅਗਵਾਈ ਹੇਠ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਜਨਰਲ ਸਕੱਤਰ ਅੰਸ਼ੁਲ ਸ੍ਰੀਕੁੰਜ, ਉਪ ਪ੍ਰਧਾਨ ਡਾ. ਭਰਤ ਅਗਰਵਾਲ, ਸੰਯੁਕਤ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਉਪ ਪ੍ਰਧਾਨ ਰਵਿੰਦਰ ਸੂਦ, ਕੈਸ਼ੀਅਰ ਯੋਗੇਸ਼ ਗਰਗ, ਟਰੱਸਟੀ ਐਡਵੋਕੇਟ ਮਨਵਿੰਦਰ ਸੱਗੂ, ਕੇ.ਐਮ. ਗੁਪਤਾ ਅਤੇ ਹੋਰ ਅਧਿਕਾਰੀਆਂ ਨੇ ਗੋਵਰਧਨ ਮਹਾਰਾਜ ਦੀ ਪੂਜਾ ਕੀਤੀ | ਇਸ ਤੋਂ ਬਾਅਦ ਸਾਰੇ ਅਹੁਦੇਦਾਰਾਂ ਨੇ ਗੋਵਰਧਨ ਮਹਾਰਾਜ ਦੀ ਆਰਤੀ ਕੀਤੀ | ਇਸ ਮੌਕੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਭਗਵਾਨ ਕਿ੍ਸ਼ਨ ਦੇ ਅੰਨਕੂਟ ਨੂੰ ਦੇਖਣ ਲਈ ਮੰਦਰ ਦੇ ਵਿਹੜੇ ਵਿਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਅਤੇ ਮਾਹੌਲ ਜੈ ਜੈ ਸ੍ਰੀ ਕਿ੍ਸ਼ਨ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ | ਪ੍ਰੋਗਰਾਮ ਦੀ ਸ਼ੁਰੂਆਤ ਭਜਨਾਂ ਅਤੇ ਕੀਰਤਨ ਨਾਲ ਹੋਈ, ਜਿਸ ਵਿਚ ਸ਼ਰਧਾਲੂਆਂ ਨੇ ਸੁਰੀਲੀ ਆਵਾਜ਼ 'ਚ ਭਗਵਾਨ ਕਿ੍ਸ਼ਨ ਦੀ ਮਹਿਮਾ ਦਾ ਗਾਇਣ ਕੀਤਾ | ਪੰਡਤਾਂ ਨੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਸ੍ਰੀ ਕਿ੍ਸ਼ਨ ਆਰਤੀ ਕੀਤੀ | ਅੰਨਕੂਟ ਤਿਉਹਾਰ ਦੀ ਮਹੱਤਤਾ ਬਾਰੇ ਦੱਸਦਿਆਂ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਇਸ ਦਿਨ ਸ਼ਰਧਾਲੂ ਕਈ ਤਰ੍ਹਾਂ ਦੇ ਭੋਜਨ, ਪਕਵਾਨ ਅਤੇ ਮਠਿਆਈਆਂ ਤਿਆਰ ਕਰਦੇ ਹਨ ਅਤੇ ਭਗਵਾਨ ਕਿ੍ਸ਼ਨ ਨੂੰ ਚੜ੍ਹਾਉਂਦੇ ਹਨ | ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਸਮਾਜ ਵਿਚ ਸੇਵਾ, ਦਾਨ ਅਤੇ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ |

ਪਿਛਲੀ ਖ਼ਬਰ ਕਿਸ਼ਨਪੁਰਾ ਕਲਾਂ ਵਿਖੇ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਅਗਲੀ ਖ਼ਬਰ ਭਾਈ ਰੂਪ ਚੰਦ ਕਾਨਵੈਂਟ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।