20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਝੋਨਾ ਖ਼ਰੀਦਣ ਦੀ ਮੰਗ

ਅਜੀਤ ਡੈਸਕ 24-10-2025
ਗਿੱਦੜਬਾਹਾ, 23 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਇਸ ਵਾਰ ਕਿਸਾਨਾਂ ਨੇ ਦੀਵਾਲੀ ਦਾ ਤਿਉਹਾਰ ਦਾਣਾ ਮੰਡੀਆਂ 'ਚ ਹੀ ਮਨਾਇਆ ਹੈ | ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੇ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਝੋਨੇ ਦੀ ਖ਼ਰੀਦ ਜਲਦੀ ਕੀਤੀ ਜਾਵੇ | ਜਥੇਬੰਦੀ ਯੂਥ ਵਿੰਗ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੇਤਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਲਕਾ ਗਿੱਦੜਬਾਹਾ ਤੇ ਪਿੰਡਾਂ ਦੀਆਂ ਦਾਣਾ ਮੰਡੀਆਂ 'ਚ ਦੌਰਾ ਕਰਨ 'ਤੇ ਦੇਖਿਆ ਕਿ ਕਿਸਾਨ ਕਈ-ਕਈ ਦਿਨਾਂ ਤੋਂ ਦਾਣਾ ਮੰਡੀਆਂ 'ਚ ਝੋਨੇ ਦੀ ਫ਼ਸਲ ਲੈ ਕੇ ਬੈਠੇ ਹਨ, ਪ੍ਰੰਤੂ ਉਨ੍ਹਾਂ ਦਾ ਝੋਨਾ ਵਿਕ ਨਹੀਂ ਰਿਹਾ | ਖ਼ਰੀਦ ਏਜੰਸੀਆਂ ਵਲੋਂ ਝੋਨੇ 'ਚ ਨਮੀ ਦਾ ਬਹਾਨਾ ਬਣਾ ਕੇ ਝੋਨਾ ਖ਼ਰੀਦਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ | ਗਿੱਦੜਬਾਹਾ ਦੀ ਦਾਣਾ ਮੰਡੀ 'ਚ ਝੋਨਾ ਲਿਆ ਕੇ ਬੈਠੇ ਨਾਹਰ ਸਿੰਘ ਦੌਲਾ, ਮਿੱਠਾ ਲਾਲ, ਟੇਕ ਸਿੰਘ, ਬਲਜੀਤ ਸਿੰਘ ਨੰਬਰਦਾਰ, ਹਰਮਨਪ੍ਰੀਤ ਸਿੰਘ ਦੌਲਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਬੀਤੇ 7-8 ਦਿਨਾਂ ਤੋਂ ਝੋਨਾ ਲਿਆਂਦਾ ਹੈ | ਉਨ੍ਹਾਂ ਦੀ ਦੀਵਾਲੀ ਤਾਂ ਦਾਣਾ ਮੰਡੀ ਵਿਚ ਹੀ ਲੰਘੀ ਹੈ | ਵਰ੍ਹੇ ਭਰ ਤੋਂ ਆਏ ਤਿਉਹਾਰ ਨੂੰ ਉਹ ਆਪਣੇ ਪਰਿਵਾਰਾਂ ਵਿਚ ਬੈਠ ਕੇ ਵੀ ਨਹੀਂ ਮਨਾ ਸਕੇ | ਉਨ੍ਹਾਂ ਕਿਹਾ ਕਿ ਝੋਨਾ ਸੁੱਕਾ ਹੋਣ ਦੇ ਬਾਵਜੂਦ ਖ਼ਰੀਦਣ ਲਈ ਕੋਈ ਨਹੀਂ ਬਹੁੜਿਆ ਅਤੇ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾਏ ਜਾ ਰਹੇ ਹਨ | ਕਿਸਾਨ ਆਗੂ ਕੁਲਦੀਪ ਸਿੰਘ ਨੇਤਾ ਦਾ ਕਹਿਣਾ ਸੀ ਕਿ ਖ਼ਰੀਦ ਏਜੰਸੀਆਂ ਨੂੰ ਸ਼ਹਿਰ ਤੇ ਪਿੰਡਾਂ ਦੀਆਂ ਦਾਣਾ ਮੰਡੀਆਂ ਵਿਚ ਝੋਨਾ ਲੈ ਕੇ ਬੈਠੇ ਕਿਸਾਨਾਂ ਨੂੰ ਬਿਨਾਂ ਕਾਰਨ ਖ਼ੱਜਲ-ਖ਼ੁਆਰ ਨਾ ਕੀਤਾ ਜਾਵੇ ਅਤੇ ਝੋਨੇ ਦੀ ਖ਼ਰੀਦ 'ਚ ਤੇਜ਼ੀ ਲਿਆਂਦੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਝੋਨਾ ਜਲਦੀ ਨਾ ਖ਼ਰੀਦਿਆ ਗਿਆ ਤਾਂ ਉਹ ਸੰਘਰਸ਼ ਕਰਨਗੇ | ਇਸ ਮੌਕੇ ਕਿਸਾਨ ਆਗੂ ਨਾਨਕ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਬਲਾਕ ਪੱਧਰੀ ਸਕੂਲ ਪ੍ਰਾਇਮਰੀ ਖੇਡਾਂ 'ਚ ਰੱਥੜੀਆਂ ਸਕੂਲ ਨੇ ਬਾਜ਼ੀ ਮਾਰੀ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।