02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੁਆਮੀ ਸੰਤ ਜ਼ੋਰਾ ਸਿੰਘ ਦੀ ਬਰਸੀ ਮੌਕੇ ਦਰਬਾਰ ਸੰਪ੍ਰਦਾਇ ਲੋਪੋਂ ਦਾ ਨਵੇਂ ਵਰ੍ਹੇ ਦਾ ਕਲੰਡਰ ਜਾਰੀ

ਅਜੀਤ ਡੈਸਕ 23-11-2025
ਨਿਹਾਲ ਸਿੰਘ ਵਾਲਾ, 22 ਨਵੰਬਰ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪਰਦਾਇ ਲੋਪੋਂ ਦੇ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਦੀ ਅਗਵਾਈ ਹੇਠ ਦਰਬਾਰ ਸੰਪਰਦਾਇ ਦੇ ਮਹਾਂਪੁਰਸ਼ ਸੁਆਮੀ ਸੰਤ ਜ਼ੋਰਾ ਸਿੰਘ ਦੀ 20ਵੀਂ ਬਰਸੀ ਸੰਤ ਆਸ਼ਰਮ ਲੋਪੋਂ ਵਿਖੇ ਸੰਗਤ ਦੇ ਸਹਿਯੋਗ ਨਾਲ ਮਨਾਈ ਗਈ | ਇਸ ਮੌਕੇ ਬਰਸੀ ਸਮਾਗਮਾਂ ਸੰਬੰਧੀ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੀ ਸੰਪੂਰਨਤਾ ਦੀ ਅਰਦਾਸ ਉਪਰੰਤ ਦਰਬਾਰ ਸੰਪਰਦਾਇ ਦੇ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਦੇ ਰਚਿਤ ਕਾਵਿ ਸੰਗ੍ਰਹਿ 'ਚੋਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਸਮੁੱਚੀ ਮਨੁੱਖਤਾ ਨੂੰ ਨਾਮ ਸਿਮਰਨ ਦੀਆਂ ਬਰਕਤਾਂ ਨੂੰ ਆਪਣੇ ਜੀਵਨ 'ਚ ਕਮਾਉਣ ਦਾ ਉਪਦੇਸ਼ ਦਿੱਤਾ | ਇਸ ਮੌਕੇ ਦਰਬਾਰ ਸੰਪ੍ਰਦਾਇ ਦਾ ਨਵੇਂ ਵਰ੍ਹੇ 2026 ਸਾਲ ਦਾ ਕਲੰਡਰ ਸੁਆਮੀ ਸੰਤ ਜਗਜੀਤ ਸਿੰਘ, ਸੰਤ ਬਲਵਿੰਦਰ ਸਿੰਘ (ਖੁਮਾਣੀਸਰ) ਚੰਦ ਪੁਰਾਣਾ ਵਾਲੇ, ਚੇਅਰਮੈਨ ਖਣਮੁਖ ਭਾਰਤੀ ਪੱਤੋ ਅਤੇ ਅਕਾਲੀ ਆਗੂ ਰਾਜਵਿੰਦਰ ਸਿੰਘ ਧਰਮਕੋਟ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਬਿੱਕਰ ਸਿੰਘ ਜ਼ੀਰਾ, ਸੁਖਦੇਵ ਸਿੰਘ ਭਾਊ ਜ਼ੀਰਾ, ਬਲਵੀਰ ਸਿੰਘ ਭਨੋਹੜ, ਸਰਪੰਚ ਮਨਜੀਤ ਸਿੰਘ ਮਾਂਗਟ, ਕਾਕਾ ਸਿੰਘ ਮਾਂਗਟ, ਨੰਬਰਦਾਰ ਸੱਤਾ ਸਿੰਘ ਬੱਸੀਆਂ, ਸੰਤੋਖ ਸਿੰਘ ਅਕਾਲਗੜ੍ਹ, ਸੁਖਦੇਵ ਸਿੰਘ ਬੀੜ ਰਾਊਕੇ, ਮਾਸਟਰ ਰਾਮ ਸਿੰਘ ਬੁੱਟਰ, ਸੂਬੇਦਾਰ ਮੁਖਤਿਆਰ ਸਿੰਘ ਕੁੱਸਾ, ਮੈਂਬਰ ਗੁਰਮੀਤ ਸਿੰਘ ਲੋਪੋਂ, ਮੈਂਬਰ ਅਮਰਜੀਤ ਸਿੰਘ ਲੋਪੋਂ, ਸਰਪੰਚ ਕੁਲਦੀਪ ਸਿੰਘ, ਪ੍ਰਕਾਸ਼ ਸਿੰਘ ਸਮਾਧ ਭਾਈ, ਸੇਵਕ ਸਾਜਨ ਲੋਪੋਂ, ਕਰਤਾਰ ਸਿੰਘ ਲੋਪੋਂ, ਗੁਰਚਰਨ ਸਿੰਘ ਲੋਪੋਂ, ਭਾਊ ਗੁਰਮੇਲ ਸਿੰਘ, ਗੁਰਦੀਪ ਸਿੰਘ ਰੌਂਤਾ, ਕੁਲਦੀਪ ਸਿੰਘ ਕਲਸੀ, ਤਰਸੇਮ ਸਿੰਘ ਸੇਮਾ, ਪਿ੍ਤਪਾਲ ਸਿੰਘ ਚੂਹੜਚੱਕ, ਸੋਨੂੰ ਖੋਟੇ, ਮਨਿੰਦਰ ਸਿੰਘ ਬੱਬੂ ਢਿੱਲੋਂ, ਨੰਬਰਦਾਰ ਜਗਜੀਤ ਸਿੰਘ ਖਾਈ, ਪ੍ਰਧਾਨ ਅਜਮੇਰ ਸਿੰਘ ਰਸੂਲਪੁਰ, ਗੁਰਬਖਸ਼ ਸਿੰਘ ਰਣੀਆਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਐਸ.ਐਫ.ਸੀ. ਪਬਲਿਕ ਸਕੂਲ 'ਚ ਸਾਲਾਨਾ ਖੇਡਾਂ ਹੋਈਆਂ ਅਗਲੀ ਖ਼ਬਰ ਬਰਾੜ ਅਤੇ ਢਿੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।