28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਪੁਲਿਸ ਵਲੋਂ 9 ਦੋਸ਼ੀ 4 ਨਾਜਾਇਜ਼ ਦੇਸੀ ਪਿਸਟਲਾਂ ਸਮੇਤ ਕਾਬੂ

ਅਜੀਤ ਡੈਸਕ 26-11-2025
ਫ਼ਰੀਦਕੋਟ, 25 ਨਵੰਬਰ (ਜਸਵੰਤ ਸਿੰਘ ਪੁਰਬਾ)-ਸੀ.ਆਈ.ਏ. ਸਟਾਫ਼ ਫ਼ਰੀਦਕੋਟ ਵਲੋਂ 9 ਕਥਿਤ ਦੋਸ਼ੀਆਂ ਨੂੰ 4 ਨਾਜਾਇਜ਼ ਦੇਸੀ ਪਿਸਟਲਾਂ ਤੇ ਰੌਂਦਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਮੀਡੀਆ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪਿਛਲੇ 10 ਦਿਨਾਂ ਦੌਰਾਨ ਪੁਲਿਸ ਦੀਆਂ ਟੀਮਾਂ ਨੇ ਤੇਜ਼ ਤੇ ਸੁਚੱਜੀ ਤਰ੍ਹਾਂ ਕਾਰਵਾਈ ਕਰਦਿਆਂ 4 ਵੱਖ-ਵੱਖ ਮੁਕੱਦਮਿਆਂ 'ਚ 9 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੇ ਕਬਜ਼ੇ ਤੋਂ 4 ਨਾਜਾਇਜ਼ ਦੇਸੀ ਪਿਸਟਲਾਂ ਸਮੇਤ ਰੌਂਦ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱ ਸਿਆ ਕਿ ਸੀ.ਆਈ.ਏ ਸਟਾਫ਼ ਵਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਬੈਠੇ ਕਰਨ ਕੁਮਾਰ ਉਰਫ਼ ਨੈਸੀ ਪੁੱਤਰ ਵਿਜੈ ਕੁਮਾਰ ਵਾਸੀ ਬਲਬੀਰ ਬਸਤੀ ਫ਼ਰੀਦਕੋਟ ਤੇ ਸੁਨੀਲ ਕੁਮਾਰ ਉਰਫ਼ ਬੰਟੀ ਪੁੱਤਰ ਵਿਨੋਦ ਕੁਮਾਰ ਵਾਸੀ ਬਲਬੀਰ ਬਸਤੀ ਹਾਲ ਆਬਾਦ ਟੀਚਰ ਕਾਲੋਨੀ ਫ਼ਰੀਦਕੋਟ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਪਾਸੋਂ 1 ਪਿਸਟਲ 9 ਐਮ.ਐਮ, ਸਮੇਤ ਮੈਗਜ਼ੀਨ ਸਮੇਤ 1 ਰੌਂਦ ਜਿੰਦਾ ਤੇ 2 ਖੋਲ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 14 ਨਵੰਬਰ ਨੂੰ ਇਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਸੀ.ਆਈ.ਏ ਸਟਾਫ਼ ਫ਼ਰੀਦੋਕਟ ਦੀ ਟੀਮ ਵਲੋਂ ਪ੍ਰਭ ਦਾਸੂਵਾਲ ਗੈਂਗ ਦੇ 2 ਗੁਰਗਿਆਂ ਬਲਜੀਤ ਸਿੰਘ ਉਰਫ਼ ਕੱਦੂ ਤੇ ਸੰਨੀ ਨੂੰ ਪਿੰਡ ਪੰਜਗਰਾਈਾ ਦੇ ਸਰਕਾਰੀ ਸਕੂਲ ਦੇ ਸਟੇਡੀਅਮ ਪਾਸੋਂ 1 ਪਿਸਟਲ .30 ਬੋਰ ਤੇ ਜਿੰਦਾ ਰੌਂਦਾ ਸਮੇਤ ਕਾਬੂ ਕੀਤਾ ਗਿਆ ਸੀ | ਜਿਨ੍ਹਾਂ ਦੀ ਪੁੱਛਗਿੱਛ ਦੇ ਅਧਾਰ 'ਤੇ ਇਹ ਸਾਹਮਣੇ ਆਇਆ ਕਿ ਇਨ੍ਹਾਂ ਵਲੋਂ ਗੈਂਗ ਦੇ ਮੁੱਖ ਸ਼ੂਟਰ ਅਰਸ਼ਦੀਪ ਸਿੰਘ ਉਰਫ਼ ਵਿੱਕੀ ਨਾਲ ਮਿਲ ਕੇ ਇਸ ਅਸਲੇ ਨਾਲ ਮੋਗਾ ਵਿਖੇ ਕਿਸੇ ਫ਼ਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ | ਜਿਸ ਉਪਰੰਤ ਇਸ 'ਚ ਸ਼ਾਮਿਲ ਤੀਸਰੇ ਦੋਸ਼ੀ ਅਰਸ਼ਦੀਪ ਸਿੰਘ ਉਰਫ ਵਿੱਕੀ ਨੂੰ ਮਿਤੀ 15 ਨਵੰਬਰ ਨੂੰ ਬਾਜਾਖਨਾ ਵਿਖੇ ਇਕ ਮੁੱਠਭੇੜ ਉਪਰੰਤ ਉਸ ਸਮੇਂ ਕਾਬੂ ਕੀਤਾ ਗਿਆ, ਜਦ ਉਸ ਵਲੋਂ ਪੁਲਿਸ ਪਾਰਟੀ 'ਤੇ ਨਾਕਾਬੰਦੀ ਦੌਰਾਨ ਫਾਇਰਿੰਗ ਕੀਤੀ ਗਈ | ਜਿਸ ਦੌਰਾਨ ਉਸ ਪਾਸੋਂ 01 ਯੂਗਾਨਾ ਪਿਸਟਲ ਬਰਾਮਦ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 15 ਨਵੰਬਰ ਨੂੰ ਚੌਂਕੀ ਪੰਜਗਰਾਈ ਕਲਾਂ ਵਲੋਂ 4 ਦੋਸ਼ੀਆਂ ਗੁਰਤੇਜ ਸਿੰਘ ਉਰਫ਼ ਤੇਜੀ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਮਾਣੂਕੇ (ਜਗਰਾਊਾ), ਜਗਸੀਰ ਸਿੰਘ ਉਰਫ਼ ਜੱਗੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਮਾਣੂਕੇ (ਜਗਰਾਊਾ), ਗੁਰਵਿੰਦਰ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀ ਪਿੰਡ ਮੱਲਾ (ਜਗਰਾਊਾ) ਅਤੇ ਇਕ ਜੁਵੇਨਾਇਲ ਨੂੰ 01 ਦੇਸੀ ਪਿਸਟਲ .32 ਬੋਰ ਸਮੇਤ ਮੈਗਜੀਨ ਸਮੇਤ ਪੰਜਗਰਾਈ ਕਲਾਂ ਤੋਂ ਘਣੀਆ ਵਾਲੇ ਪਿੰਡ ਨੂੰ ਜਾਂਦੇ ਰਸਤੇ 'ਤੇ ਬਣੇ ਪੁੱਲ ਸੂਆ ਪਾਸੋਂ ਉਸ ਸਮੇਂ ਗਿ੍ਫ਼ਤਾਰ ਕੀਤਾ ਗਿਆ ਜਦ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ | ਇਨ੍ਹਾਂ ਦੋਸੀਆਂ ਖ਼ਿਲਾਫ਼ ਵੱਖ- ਵੱਖ ਥਾਣਿਆਂ 'ਚ ਮਾਮਲੇ ਦਰਜ ਕੀਤੇ ਗਏ ਹਨ |
ਪਿਛਲੀ ਖ਼ਬਰ ਇਕ ਨਜ਼ਰ ਇੱਧਰ ਵੀ..ਕਿਸੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਕੋਟਸੁਖੀਆ ਸੜਕ 'ਤੇ ਬਣਿਆ ਸੇਮਨਾਲੇ ਦਾ ਪੁਲ਼ • ਕਈ ਵਾਪਰ ਚੁ... ਅਗਲੀ ਖ਼ਬਰ ਪਾਰਕਿੰਗ ਕੀਤੀ ਕਾਰ ਨੂੰ ਕੂੜੇ ਤੋਂ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।