25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਰੀਦਕੋਟ ਦੀ ਰਹਿਨੁਮਾਈ ਹੇਠ ਯੂਥ ਅਗੇਂਸਟ ਡਰੱਗਸ ਕੰਪੇਨ ਜਾਰੀ

ਅਜੀਤ ਡੈਸਕ 24-12-2025
ਫ਼ਰੀਦਕੋਟ, 23 ਦਸੰਬਰ (ਜਸਵੰਤ ਸਿੰਘ ਪੁਰਬਾ)-ਸ੍ਰੀ ਸੰਜੀਵ ਜੋਸ਼ੀ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਮਿਤੀ 6 ਦਸੰਬਰ ਤੋਂ 6 ਜਨਵਰੀ 2026 ਤੱਕ ਯੂਥ ਅਗੇਂਸਟ ਡਰੱਗਸ ਨਾਮ ਦੀ ਕੰਪੇਨ ਚੱਲ ਰਹੀ ਹੈ | ਇਸ ਕੰਪੇਨ ਤਹਿਤ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਵਲੋਂ ਵੱਖ-ਵੱਖ ਵਿਭਾਗਾਂ ਤੇ ਜ਼ਿਲ੍ਹਾ ਫ਼ਰੀਦਕੋਟ ਦੇ ਵੱਖ-ਵੱਖ ਕਸਬਿਆਂ/ਪਿੰਡਾਂ 'ਚ ਨਸ਼ਿਆਂ ਖਿਲਾਫ਼ ਵੱਖਰੀਆਂ-ਵੱਖਰੀਆਂ ਗਤੀਵਿਧੀਆਂ ਕਰਕੇ ਇਸ ਕੰਪੇਨ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਸਰਕਾਰੀ/ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਤੇ ਸਟਾਫ਼ ਮੈਂਬਰਾਂ ਰਾਹੀਂ ਸਾਈਕਲ ਰੈਲੀਆਂ, ਨੁੱਕੜ ਨਾਟਕ, ਪੈਦਲ ਮਾਰਚ, ਜਾਗਰੂਕਤਾ ਸੈਮੀਨਾਰ, ਭਾਸ਼ਨ ਮੁਕਾਬਲੇ, ਵੱਖ-ਵੱਖ ਕਲਾਕਾਰਾਂ/ਉੱਘੀਆਂ ਸ਼ਖ਼ਸੀਅਤਾਂ ਦੀ ਵੀਡੀਓ ਸਕਰੀਨਿੰਗ, ਖੂਨ-ਦਾਨ ਕੈਂਪ, ਮੈਡੀਕਲ ਕੈਂਪ, ਪੇਂਟਿੰਗ ਮੁਕਾਬਲੇ, ਪੋਸਟਰ ਮੁਕਾਬਲਿਆਂ ਰਾਹੀਂ ਉਪਰੋਕਤ ਕੰਪੇਨ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਚੀਫ ਜੁਡੀਸ਼ੀਅਲ ਮੈਜਿਸਟਰੇਟ ਗੁਰਪ੍ਰੀਤ ਕੌਰ ਤੇ ਉਨ੍ਹਾਂ ਦੀ ਪੈਨਲ ਵਕੀਲ ਸਾਹਿਬਾਨਾਂ ਦੀ ਟੀਮ ਤੇ ਪੈਰਾ ਲੀਗਲ ਵਲੰਟੀਅਰਾਂ ਦੀ ਟੀਮ ਵੀ ਇਸ ਕੰਪੇਨ ਵਿਚ ਆਪ ਜਾ ਕੇ ਇਸ ਕੰਪੇਨ ਨੂੰ ਅਗਲੇ ਪੜ੍ਹਾਅ ਵੱਲ ਲੈ ਕੇ ਜਾ ਰਹੇ ਹਨ |
ਪਿਛਲੀ ਖ਼ਬਰ ਨਸ਼ਾ ਸਮੱਗਰੀ ਸਮੇਤ 2 ਵਿਅਕਤੀ ਕਾਬੂ <br/> ਅਗਲੀ ਖ਼ਬਰ ਸੀਵਰੇਜ ਦੇ ਮੇਨ ਹੋਲ ਦੇ ਟੁੱਟੇ ਢੱਕਣ ਉਪਰ ਹੀ ਨਵਾਂ ਢੱਕਣ ਮਿੱਟੀ ਪਾ ਕੇ ਲਗਾਇਆ ਲਾਪ੍ਰਵਾਹੀ ਕਾਰਨ ਵਾਪਰ ਸਕਦੈ ਹਾਦਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।