25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪਿਛਲੇ 11 ਸਾਲਾਂ 'ਚ ਮੋਦੀ ਦੀ ਅਗਵਾਈ ਹੇਠ ਦੇਸ਼ ਸੁਰੱਖਿਅਤ ਹੋਇਆ-ਅਮਿਤ ਸ਼ਾਹ

ਅਜੀਤ ਡੈਸਕ 16-06-2025

ਲਖਨਊ, 15 ਜੂਨ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁਹਰਾਇਆ ਹੈ ਕਿ 31 ਮਾਰਚ 2026 ਤੱਕ ਦੇਸ਼ 'ਚੋਂ ਨਕਸਲਵਾਦ ਦਾ ਸਫਾਇਆ ਕਰ ਦਿੱਤਾ ਜਾਵੇਗਾ | ਇੱਥੇ ਨਵੇਂ ਭਰਤੀ ਹੋਏ ਸਿਵਲ ਪੁਲਿਸ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਇਕ ਸਮਾਗਮ 'ਚ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ “ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 11 ਸਾਲਾਂ ਦੇ ਸ਼ਾਸਨ 'ਚ ਦੇਸ਼ ਸੁਰੱਖਿਅਤ ਹੋ ਗਿਆ ਹੈ | ਦੇਸ਼ ਦੇ 11 ਸੂਬਿਆਂ 'ਚ ਨਕਸਲਵਾਦ ਪ੍ਰਚਲਿਤ ਸੀ, ਪਰ ਹੁਣ ਇਹ ਸਿਰਫ਼ ਤਿੰਨ ਜ਼ਿਲਿ੍ਹਆਂ ਤੱਕ ਸੀਮਤ ਹੈ | ਮੇਰਾ ਬਿਆਨ ਯਾਦ ਰੱਖੋ 31 ਮਾਰਚ 2026 ਤੱਕ ਦੇਸ਼ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ |” ਉੱਤਰ ਪ੍ਰਦੇਸ਼ 'ਚ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਸ਼ਾਹ ਨੇ ਕਿਹਾ ਕਿ ਹੁਣ ਤੱਕ ਭਰਤੀਆਂ ਜਾਤ ਦੇ ਆਧਾਰ 'ਤੇ ਕੀਤੀਆਂ ਜਾਂਦੀਆਂ ਸਨ | ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਨੇ ਤਿੰਨ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਉੜੀ, ਪੁਲਵਾਮਾ ਤੇ ਪਹਿਲਗਾਮ 'ਚ | ਉੜੀ ਹਮਲੇ ਤੋਂ ਬਾਅਦ ਸਰਜੀਕਲ ਹਮਲੇ ਕੀਤੇ ਗਏ | ਪੁਲਵਾਮਾ ਹਮਲੇ ਤੋਂ ਬਾਅਦ ਹਵਾਈ ਹਮਲੇ ਕੀਤੇ ਗਏ ਸਨ ਜਦਕਿ ਪਹਿਲਗਾਮ ਹਮਲੇ ਤੋਂ ਬਾਅਦ ਆਪ੍ਰੇਸ਼ਨ ਸੰਧੂਰ ਕੀਤਾ ਗਿਆ ਸੀ, ਜਿਸ 'ਚ ਸਰਹੱਦ ਪਾਰ ਅੱਤਵਾਦੀ ਹੈੱਡਕੁਆਰਟਰਾਂ ਤਬਾਹ ਕਰ ਦਿੱਤਾ ਗਿਆ | ਨਰਿੰਦਰ ਮੋਦੀ ਨੇ ਪੂਰੀ ਦੁਨੀਆ ਨੂੰ ਇਕ ਸੁਨੇਹਾ ਭੇਜਿਆ ਹੈ ਕਿ ਭਾਰਤੀਆਂ 'ਤੇ ਹਮਲਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਜ਼ਾ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸੰਧੂਰ ਨੇ ਦੁਨੀਆ ਨੂੰ ਇਕ ਸਖ਼ਤ ਸੁਨੇਹਾ ਭੇਜਿਆ ਹੈ | ਭਾਰਤੀ ਹਥਿਆਰਬੰਦ ਸੈਨਾਵਾਂ ਦੇ ਬਹਾਦਰਾਂ ਨੇ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ, ਜਿਸ ਨਾਲ

ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਪੁਲ ਪੁਖ਼ਤਾ ਸਾਹਿਬ ਵਿਖੇ ਲਾਇਆ ਗਿਆ ਅੱਖਾਂ ਦਾ ਕੈਂਪ ਅਗਲੀ ਖ਼ਬਰ ਭਾਰਤ-ਪਾਕਿ 'ਚ ਗੱਲਬਾਤ ਨਾ ਹੋਣ 'ਤੇ ਵਧੇਗਾ ਤਣਾਅ-ਬਿਲਾਵਲ ਭੁੱਟੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।