ਅੰਮਿ੍ਤਸਰ, 16 ਜੂਨ (ਰੇਸ਼ਮ ਸਿੰਘ)-ਸੋਸ਼ਲ ਮੀਡੀਆ 'ਤੇ ਪ੍ਰਚਲਿਤ ਅੰਮਿ੍ਤਸਰ ਦੀ ਇਨਫਲੂਏਾਸਰ ਦੀਪਿਕਾ ਲੂਥਰਾ ਨੂੰ ਵੀ ਅੰਮਿ੍ਤਸਰ ਪੁਲਿਸ ਵਲੋਂ ਸੁਰੱਖਿਆ ਛਤਰੀ ਪ੍ਰਦਾਨ ਕਰ ਦਿੱਤੀ ਗਈ ਹੈ | ਉਸ ਨੂੰ ਪੰਜਾਬ ਪੁਲਿਸ ਦੇ ਗੰਨਮੈਨ ਮਿਲ ਗਏ ਹਨ ਜੋ ਉਸ ਦੇ ਘਰ ਦੇ ਬਾਹਰ ਹੀ ਸੁਰੱਖਿਆ ਲਈ ਤਾਇਨਾਤ ਰਹਿਣਗੇ | ਬੀਤੇ ਦਿਨ ਹੀ ਉਸ ਨੇ ਅੰਮਿ੍ਤਪਾਲ ਸਿੰਘ ਮਹਿਰੋਂ ਤੋਂ ਖੁਦ ਨੂੰ ਜਾਨ ਦਾ ਖਤਰਾ ਦੱਸਿਆ ਸੀ | ਬਠਿੰਡਾ ਦੀ ਇਨਫਲੂਏਾਸਰ ਭਾਬੀ ਕਮਲ ਕੌਰ ਨਾਮ ਦੀ ਇਕ ਔਰਤ ਦੇ ਕਤਲ ਉਪਰੰਤ ਗਿ੍ਫ਼ਤਾਰ ਕੀਤੇ ਅੰਮਿ੍ਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਉਪਰੰਤ ਅੰਮਿ੍ਤਸਰ ਦੀ ਦੀਪਿਕਾ ਨੇ ਵੀ ਦੋਸ਼ ਲਾਇਆ ਕਿ ਉਸ ਨੂੰ ਵੀ ਮਹਿਰੋਂ ਵਲੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ | ਜਿਸ ਕਾਰਨ ਪੁਲਿਸ ਉਸ ਨੂੰ ਸੁਰੱਖਿਆ ਦਾ ਪ੍ਰਬੰਧ ਕਰੇ | ਇਥੇ ਬਟਾਲਾ ਰੋਡ ਪਵਨ ਨਗਰ ਦੀ ਰਹਿਣ ਵਾਲੀ ਦੀਪਿਕਾ ਨੇ ਕਿਹਾ ਕਿ ਉਹ ਆਪਣੇ ਪੇਜ਼ 'ਤੇ ਕੋਈ ਵੀ ਦੋਹਰੇ ਮਤਲਬ ਵਾਲੇ ਵੀਡੀਓ ਨਹੀਂ ਪਾਉਂਦੀ ਹਾਲਾਂਕਿ ਪਹਿਲਾਂ ਉਹ ਭਾਵ ਦੋਹਰੇ ਅਰਥਾਂ ਵਾਲੇ ਕੰਟੈਂਟ ਪਾਉਂਦੀ ਰਹੀ ਹੈ ਪਰ ਹੁਣ ਉਸ ਨੇ ਇਹ ਪੂਰੀ ਤਰ੍ਹਾਂ ਡਿਲੀਟ ਕਰ ਦਿੱਤੇ ਹਨ | ਉਸਨੇ ਕਿਹਾ ਕਿ ਉਹ ਇਸ ਲਈ ਮੁਆਫੀ ਵੀ ਮੰਗ ਚੁੱਕੀ ਹੈ ਪਰ ਕਮਲ ਕੌਰ ਦੇ ਕਤਲ ਉਪਰੰਤ ਉਹ ਪੂਰੀ ਤਰ੍ਹਾਂ ਡਰ ਚੁੱਕੀ ਹੈ ਕਿ ਕਿਧਰੇ ਉਸਦਾ ਵੀ ਕੋਈ ਜਾਨੀ ਨੁਕਸਾਨ ਹੋ ਜਾਵੇ | ਦੱਸਣਯੋਗ ਹੈ ਕਿ ਉਸਦੀ ਸ਼ਿਕਾਇਤ ਉਪਰੰਤ ਬੀਤੇ ਦਿਨ ਹੀ ਮਹਿਰੋਂ ਖ਼ਿਲਾਫ਼ ਸਾਈਬਰ ਅਪਰਾਧ ਸ਼ਾਖਾ ਵਲੋਂ ਪਰਚਾ ਵੀ ਦਰਜ ਕੀਤਾ ਜਾ ਚੁੱਕਿਆ ਹੈ |