25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਚੰਡੀਗੜ੍ਹ ਵਿਖੇ ਕਰੋੜਾਂ ਦੀ ਸਾਈਬਰ ਠੱਗੀ ਦੇ ਮਾਮਲੇ 'ਚ ਪੰਜ ਹੋਰ ਮੁਲਜ਼ਮ ਕਾਬੂ ਡਿਜ਼ੀਟਲ ਅਰੈਸਟ ਕਰ ਕੇ ਸਾਬਕਾ ਆਰਕੀਟੈਕਟ ਤੋਂ ਠੱਗੇ 2.5 ਕਰੋੜ ਰੁਪਏ <br/>

ਅਜੀਤ ਡੈਸਕ 19-06-2025
ਚੰਡੀਗੜ੍ਹ, 18 ਜੂਨ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ 2.5 ਕਰੋੜ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿਚ ਪੁਲਿਸ ਨੇ ਛਾਪੇਮਾਰੀ ਦੌਰਾਨ ਹੋਰਨਾਂ ਪੰਜ ਮੁਲਜ਼ਮਾਂ ਨੂੰ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਗਿ੍ਫ਼ਤਾਰ ਕੀਤਾ ਹੈ | ਸਾਈਬਰ ਠੱਗਾਂ ਨੇ ਸੀ. ਬੀ. ਆਈ. ਅਧਿਕਾਰੀ ਬਣ ਸੁਮਿਤ ਕੌਰ ਵਾਸੀ ਚੰਡੀਗੜ੍ਹ ਨੂੰ ਡਿਜ਼ੀਟਲ ਗਿ੍ਫ਼ਤਾਰੀ ਰਾਹੀਂ ਠੱਗੀ ਦਾ ਸ਼ਿਕਾਰ ਬਣਾਇਆ ਸੀ | ਇਸ ਮਾਮਲੇ ਵਿਚ ਹਾਲ ਹੀ ਵਿਚ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨੀਸ਼ ਜੈਸਵਾਲ (44), ਚਿਤਰਾਂਸ਼ ਚੌਰਸੀਆਂ (32), ਪਿ੍ੰ੍ਰਸ ਸਿੰਘ (28), ਮੁਹੰਮਦ ਅਜੀਤ ਉੱਲ੍ਹਾ (46) ਅਤੇ ਜੁੱਬਰ ਅਲੀ (37) ਵਜੋਂ ਹੋਈ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਮਨੀਸ਼ ਦੇ ਬੈਂਕ ਖਾਤੇ ਵਿਚ ਪੀੜਤਾ ਨੇ 20 ਲੱਖ ਰੁਪਏ ਟਰਾਂਸਫ਼ਰ ਕੀਤੇ ਸਨ | ਪੁੱਛਗਿੱਛ ਦੌਰਾਨ ਮਨੀਸ਼ ਨੇ ਖੁਲਾਸਾ ਕੀਤਾ ਕਿ ਉਹ ਕੁਝ ਮਹੀਨੇ ਪਹਿਲਾਂ ਜੈਪੁਰ ਵਿਚ ਇਕ ਵਿਅਕਤੀ ਨੂੰ ਮਿਲਣ ਤੋਂ ਬਾਅਦ ਇਸ ਘੁਟਾਲੇ ਵਿਚ ਸ਼ਾਮਿਲ ਹੋਇਆ ਸੀ ਜਿਸ ਨੇ ਉਸ ਨੂੰ ਬੈਂਕ ਖਾਤੇ ਦੇਣ ਦੇ ਬਦਲੇ ਜਲਦੀ ਪੈਸੇ ਕਮਾਉਣ ਪੇਸ਼ਕਸ਼ ਕੀਤੀ | ਉਕਤ ਵਿਅਕਤੀ ਨਾਲ ਮਨੀਸ਼ ਆਸਾਮ ਵਿਖੇ ਧੋਖਾਧੜੀ ਨਾਲ ਜੁੜੇ ਹੋਰ ਲੋਕਾਂ ਨੂੰ ਮਿਲਿਆ | ਜਦੋਂ ਮਨੀਸ਼ ਵਾਰਾਨਸੀ ਵਾਪਸ ਆਇਆ ਅਤੇ ਕਈ ਬੈਂਕ ਖਾਤੇ ਖੁਲ੍ਹਵਾ ਕੇ ਉਨ੍ਹਾਂ ਦੇ ਵੇਰਵੇ ਚਿਤਰਾਂਸ਼ ਨੂੰ ਸੌਂਪ ਦਿੱਤੇ, ਪੁਲਿਸ ਅੱਗੇ ਚਿਤਰੰਸ਼ ਨੇ ਕਬੂਲਿਆ ਕਿ ਉਹ ਮੁਲਜ਼ਮ ਪਿ੍ੰਸ ਸਿੰਘ ਨਾਲ 2-3 ਮਹੀਨੇ ਪਹਿਲਾਂ ਵਾਰਾਨਸੀ ਵਿਚ ਮਿਲਿਆ ਸੀ | ਪਿ੍ੰਸ ਨੇ ਉਸ ਨੂੰ ਅਜਿਹੇ ਬੈਂਕ ਖਾਤਿਆਂ ਦਾ ਪ੍ਰਬੰਧ ਕਰਨ ਲਈ ਪ੍ਰਤੀ ਲੈਣ-ਦੇਣ 10 ਫੀਸਦੀ ਕਮਿਸ਼ਨ ਦੇਣ ਦਾ ਵਾਅਦਾ ਕੀਤਾ ਸੀ | ਹੋਰ ਜਾਂਚ ਤੋਂ ਪਤਾ ਲੱਗਾ ਕਿ ਪਿ੍ੰਸ ਸਿੰਘ ਆਸਾਮ ਦੇ ਨਿਵਾਸੀ ਜੁੱਬਰ ਅਲੀ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਿਹਾ ਸੀ, ਜਿਸ ਨੇ ਉਸ ਨੂੰ 20 ਫੀਸਦੀ ਕਮਿਸ਼ਨ ਦੀ ਪੇਸ਼ਕਸ਼ ਕੀਤੀ | ਜੁੱਬਰ ਨੇ ਬਾਅਦ ਵਿਚ ਪਿ੍ੰਸ ਨੂੰ ਆਸਾਮ ਵਿਚ ਆਪਣੇ ਸੀਨੀਅਰ ਸਹਿਯੋਗੀ ਮੁਹੰਮਦ ਅਜੀਤ ਨਾਲ ਮਿਲਾਇਆ | ਉਕਤ ਮੁਲਜ਼ਮਾਂ ਦੇ ਕਬਜ਼ੇ 'ਚੋਂ ਪੁਲਿਸ ਨੇ 10 ਮੋਬਾਈਲ ਫ਼ੋਨ ਨਾਲ ਸਿੰਮ ਕਾਰਡ, 5 ਚੈੱਕ ਬੁੱਕ, 12 ਏ. ਟੀ. ਐੱਮ ਕਾਰਡ, 8 ਪਾਸਬੁੱਕ, ਇਕ ਸਮਾਰਟ ਟੈਬਲੇਟ ਅਤੇ ਇਕ ਲੈਪਟਾਪ ਬਰਾਮਦ ਹੋਏ ਹਨ |

ਪਿਛਲੀ ਖ਼ਬਰ ਰਾਜ ਸਭਾ ਮੈਂਬਰ ਸੰਧੂ ਵਲੋਂ ਭਾਰਤ-ਕੈਨੇਡਾ ਸੰਬੰਧਾਂ ਦੀ ਮੁੜ ਬਹਾਲੀ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਸ਼ਲਾਘਾ <... ਅਗਲੀ ਖ਼ਬਰ ਸਾਬਕਾ ਜਥੇਦਾਰ ਵਲੋਂ ਗੁਰੂ ਘਰ ਦੀ ਜਾਇਦਾਦ ਘੱਟ ਕੀਮਤ 'ਤੇ ਵੇਚਣ ਦਾ ਦੋਸ਼-ਸ਼ੋ੍ਰਮਣੀ ਕਮੇਟੀ ਵਲੋਂ ਖੰਡਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।