ਫਤਿਆਬਾਦ (ਤਰਨ ਤਾਰਨ), 19 ਜੂਨ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਅਜੇ ਚਾਰ ਦਿਨ ਪਹਿਲਾਂ ਹੀ ਇਸੇ ਮੁਹੱਲੇ ਬਾਲਮੀਕਿ ਵਿਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋਈ ਸੀ | ਜਦੋੋਂਕਿ ਅੱਜ ਸੰਜੂ ਕੁਮਾਰ ਪੱੁਤਰ ਤਿਲਕ ਰਾਜ ਦੀ ਮੌਤ ਹੋਣ ਮਾਮਲਾ ਸਾਹਮਣੇ ਆਇਆ ਹੈ | ਇਸ ਮੌਕੇ ਮਿ੍ਤਕ ਨੌਜਵਾਨ ਸੰਜੂ ਕੁਮਾਰ ਪੁੱਤਰ ਤਿਲਕ ਰਾਜ ਉਮਰ ਤਕਰੀਬਨ 25 ਸਾਲ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਸਾਡੇ ਵੱਡੇ ਲੜਕੇ ਸਰਵਨ ਸਿੰਘ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ ਸੀ ਅਤੇ ਅੱਜ ਦੂਜੇ ਲੜਕੇ ਸੰਜੂ ਕੁਮਾਰ ਦੀ ਵੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ | ਜਿਸ ਨਾਲ ਸਾਡਾ ਤਾਂ ਘਰ ਹੀ ਖਾਲੀ ਹੋ ਗਿਆ ਹੈ |
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
ਅਜੀਤ ਡੈਸਕ
20-06-2025