ਝਬਾਲ (ਤਰਨ ਤਾਰਨ), 22 ਜੂਨ (ਸੁਖਦੇਵ ਸਿੰਘ)-ਪਿੰਡ ਝਬਾਲ ਵਿਖੇ ਨੌਜਵਾਨ ਦੀ ਨਸ਼ੀਲਾ ਟੀਕਾ ਲਗਵਾਉਣ ਨਾਲ ਮੌਤ ਹੋ ਗਈ | ਮਿ੍ਤਕ ਮਨਦੀਪ ਸਿੰਘ (30) ਪੁੱਤਰ ਅਰਜਨ ਸਿੰਘ ਵਾਸੀ ਝਬਾਲ ਦੀ ਮਾਤਾ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦਾ ਆਦੀ ਸੀ | ਰੋਜ਼ਾਨਾ ਵਾਂਗ ਸ਼ਾਮ ਵੇਲੇ ਟੀਕਾ ਲਾਉਣ ਲਈ ਬਾਥਰੂਮ ਵਿਚ ਗਿਆ ਅਤੇ ਕਾਫ਼ੀ ਦੇਰ ਬਾਹਰ ਨਾ ਨਿਕਲਿਆ | ਜਦੋਂ ਉਸ ਦੀ ਪਤਨੀ ਨਵਜੋਤ ਕੌਰ ਨੇ ਬਾਥਰੂਮ ਦਾ ਦਰਵਾਜ਼ਾ ਖੋਲਿ੍ਹਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਸਰਿੰਜ ਬਾਂਹ ਵਿਚ ਲੱਗੀ ਹੋਈ ਸੀ | ਮਾਤਾ ਨਰਿੰਦਰ ਕੌਰ ਨੇ ਦੱਸਿਆ ਕਿ ਮਨਦੀਪ ਸਿੰਘ ਉਸ ਦਾ ਇਕਲੌਤਾ ਪੁੱਤਰ ਸੀ, ਜਦੋਂ ਕਿ ਉਸ ਦੀ ਪਤਨੀ ਨਵਜੋਤ ਕੌਰ ਤੁਰਨ ਤੋਂ ਅਸਮਰੱਥ ਹੈ | ਮਿ੍ਤਕ ਆਪਣੇ ਪਿੱਛੇ ਦੋ ਛੋਟੀਆਂ ਲੜਕੀਆਂ ਛੱਡ ਗਿਆ ਹੈ |
ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ
ਅਜੀਤ ਡੈਸਕ
23-06-2025