22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਐਮ.ਬੀ.ਬੀ.ਐਸ. ਸੀਟਾਂ 'ਚ ਵਾਧਾ • 150 ਤੋਂ ਹੋਈਆਂ 200 ਸੀਟਾਂ-ਵਾਈਸ ਚਾਂਸਲਰ • ਡੈਂਟਲ ਕਾਲਜ ਦੀ ਮਨਜ਼ੂਰੀ ਵੀ ਜਲਦੀ <br/>

ਅਜੀਤ ਡੈਸਕ 04-09-2025
ਫ਼ਰੀਦਕੋਟ, 3 ਸਤੰਬਰ (ਜਸਵੰਤ ਸਿੰਘ ਪਰਬਾ)-ਪੰਜਾਬ ਦੇ ਪ੍ਰਸਿੱਧ ਸਰਕਾਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ 'ਚ ਐਮ.ਬੀ.ਬੀ.ਐਸ. ਦੀਆਂ ਸੀਟਾਂ 'ਚ ਸਰਕਾਰ ਨੇ ਵਾਧਾ ਕਰਦਿਆਂ 150 ਤੋਂ 200 ਕਰ ਦਿੱਤੀਆਂ ਹਨ | ਇਸੇ ਸਾਲ ਤੋਂ ਹੀ ਵਧਾਈਆਂ ਗਈਆਂ ਸੀਟਾਂ 'ਤੇ ਦਾਖ਼ਲਾ ਭਰਿਆ ਜਾਵੇਗਾ | ਉਕਤ ਜਾਣਕਾਰੀ ਦਿੰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਸੀਟਾਂ ਵਿਚ ਵਾਧਾ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਯਤਨਾਂ ਨਾਲ ਸੰਭਵ ਹੋਇਆ ਹੈ | ਉਨ੍ਹਾਂ ਦੱਸਿਆ ਕਿ ਡੈਂਟਲ ਕਾਲਜ ਲਈ ਵੀ ਸਰਕਾਰ ਵਲੋਂ 50 ਬੀ.ਡੀ.ਐਸ. ਸੀਟਾਂ ਦੀ ਪ੍ਰਵਾਨਗੀ ਵੀ ਜਲਦ ਮਿਲਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਐਮ.ਬੀ.ਬੀ.ਐਸ. ਤੋਂ ਇਲਾਵਾ ਪੋਸਟ ਗਰੈਜੂਏਟ ਸਿੱਖਿਆ ਵਿਚ ਵੀ ਸ਼ਾਨਦਾਰ ਵਾਧਾ ਹੋਇਆ ਹੈ | 1998-99 ਵਿਚ ਕੇਵਲ 9 ਐਮ.ਡੀ., ਐਮ.ਐਸ. ਸੀਟਾਂ ਸਨ, ਜਿਹੜੀਆਂ ਹੁਣ 2025 ਤੱਕ 105 ਹੋ ਗਈਆਂ ਹਨ | ਆਉਣ ਵਾਲੇ ਸ਼ੈਸਨ ਤੋਂ 22 ਹੋਰ ਸੀਟਾਂ ਵਧਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਸੀਟਾਂ ਵਧਣ ਨਾਲ ਪੰਜਾਬ ਦੀ ਸਿਹਤ ਸਿੱਖਿਆ ਅਤੇ 'ਹੈਲਥ ਕੇਅਰ' ਨੂੰ ਮਜ਼ਬੂਤ ਕਰਨ ਦਾ ਇਕ ਵੱਡਾ ਉਪਰਾਲਾ ਹੈ | ਇਸ ਮੌਕੇ ਡਾ. ਪੀ. ਐਸ. ਬਰਾੜ ਮੈਂਬਰ ਬੋਰਡ ਆਫ਼ ਮੈਨੇਜਮੈਂਟ ਬਾਬਾ ਫ਼ਰੀਦ ਯੂਨੀਵਰਸਿਟੀ, ਡਾ. ਅਰਵਿੰਦ ਕੁਮਾਰ ਰਜਿਸਟਰਾਰ, ਡਾ. ਸੰਜੇ ਗੁਪਤਾ ਪਿ੍ੰਸੀਪਲ ਅਤੇ ਡਾ. ਦਵਿੰਦਰ ਕੁਮਾਰ ਨੋਡਲ ਅਫ਼ਸਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਜਪਾਲ ਕਟਾਰੀਆ ਵਲੋਂ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਦੀ ਸ਼ਲਾਘਾ <br/> ਅਗਲੀ ਖ਼ਬਰ ਹੜ੍ਹਾਂ ਤੋਂ ਬਚਾਅ ਲਈ ਮੌਸਮ ਵਿਭਾਗ ਦੀ ਕਾਰਗੁਜ਼ਾਰੀ ਨੂੰ ਹੋਰ ਸੁਚਾਰੂ ਬਣਾਉਣ ਦੀ ਲੋੜ-ਓਮਕਾਰ ਕਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।