ਨੰਗਲ, 21 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐਮ.ਬੀ. ਵਲੋਂ ਐਤਵਾਰ ਨੂੰ ਗੋਬਿੰਦ ਸਾਗਰ ਝੀਲ 'ਚ ਪਾਣੀ ਦਾ ਪੱਧਰ 1677.23 ਫੁੱਟ ਦਰਜ ਕੀਤਾ ਗਿਆ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 2.77 ਫੁੱਟ ਘੱਟ ਹੈ | ਭਾਖੜਾ ਡੈਮ ਦੀ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿਚ ਪਾਣੀ ਦੀ ਆਮਦ 37,609 ਕਿਊਸਿਕ ਦਰਜ ਕੀਤੀ ਗਈ ਹੈ, ਜਦੋਂਕਿ ਨੰਗਲ ਡੈਮ ਨੂੰ 45000 ਕਿਊਸਿਕ ਪਾਣੀ ਛੱਡਿਆ ਜਾ ਰਿਹਾ | ਦੱਸਣਯੋਗ ਹੈ ਕਿ ਬੀ.ਬੀ.ਐਮ.ਬੀ. ਵਲੋਂ ਭਾਖੜਾ ਡੈਮ 'ਚ ਪਾਣੀ ਭੰਡਾਰ ਕਰਨ ਲਈ 21 ਸਤੰਬਰ ਤੱਕ ਆਖ਼ਰੀ ਤਾਰੀਖ਼ ਅਤੇ 1680 ਫੁੱਟ ਤੱਕ ਪਾਣੀ ਭੰਡਾਰ ਕਰਨ ਦੀ ਸਮਰੱਥਾ ਤੈਅ ਕੀਤੀ ਹੋਈ ਹੈ | ਬੀ.ਬੀ.ਐਮ.ਬੀ. ਵਲੋਂ ਭਾਖੜਾ ਡੈਮ ਦੇ ਫਲੱਡ ਗੇਟ ਅੱਜ ਵੀ 2 ਫੁੱਟ ਤੱਕ ਖੁੱਲੇ੍ਹ ਰੱਖੇ ਗਏ |