07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਯੱਗ ਤੇ ਬਰਸੀ ਸੰਬੰਧੀ ਵਿਸ਼ਾਲ ਸੰਤ ਸਮਾਗਮ <br/>

ਅਜੀਤ ਡੈਸਕ 22-09-2025

ਸੰਗਤਾਂ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਸਿੱਖੀ ਨਾਲ ਜੁੜਨ-ਗਿਆਨੀ ਅਮਰਜੀਤ ਸਿੰਘ
ਬੱਧਨੀ ਕਲਾਂ (ਮੋਗਾ), 21 ਸਤੰਬਰ (ਸੰਜੀਵ ਕੋਛੜ)-ਮਹਾਨ ਤਿਆਗੀ, ਤਪੱਸਵੀ ਤੇ ਵੇਦਾਂਤੀ ਸ੍ਰੀ ਮਾਨ 108 ਸਵਾਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਸਦੀਵੀਂ ਮਿੱਠੀ ਯਾਦ ਨੂੰ ਸਮਰਪਿਤ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਬਾਬਾ ਪ੍ਰਦੀਪ ਸਿੰਘ ਦੀ ਰਹਿਨੁਮਾਈ ਹੇਠ ਯੱਗ ਅਤੇ ਬਰਸੀ ਸਮਾਗਮ ਦੇ ਸੰਬੰਧ 'ਚ ਵਿਸ਼ਾਲ ਸੰਤ ਸਮਾਗਮ ਕਰਵਾਇਆ ਗਿਆ | ਪ੍ਰਕਾਸ਼ ਕੀਤੀਆਂ ਗਈਆਂ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਉਪਰੰਤ ਵਿਸ਼ੇਸ਼ ਤੌਰ 'ਤੇ ਪਹੁੰਚੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਵਧੀਕ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੰਗਤਾਂ ਨਿੱਤਨੇਮ, ਜਾਪੁ, ਸਿਮਰਨ ਕਰਨ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਸਿੱਖੀ ਨਾਲ ਜੁੜਨ, ਉਨ੍ਹਾਂ ਸੁਆਮੀ ਮਹੇਸ਼ ਮੁਨੀ ਬੋਰੇ ਵਾਲਿਆਂ ਤੇ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਵਲੋਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ 'ਚ ਪਾਏ ਗਏ ਵਡਮੁੱਲੇ ਯੋਗਦਾਨ 'ਤੇ ਚਾਨਣਾ ਪਾਉਦੇਂ ਹੋਏ ਬਾਬਾ ਪ੍ਰਦੀਪ ਸਿੰਘ ਵਲੋਂ ਸਮਾਜ ਸੇਵੀ, ਧਾਰਮਿਕ ਤੇ ਗਊਆਂ ਦੀ ਸੇਵਾ ਸੰਭਾਲ ਕਰਨ ਦੀ ਭਰਪੂਰ ਸ਼ਲਾਘਾ ਕੀਤੀ | ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਕਮੇਟੀ, ਬਾਬਾ ਹਰਪਾਲ ਸਿੰਘ ਰਤਵਾੜਾ ਸਾਹਿਬ, ਸੰਤ ਮਲਕੀਤ ਦਾਸ ਬੀੜ ਸਿੱਖਾਂ, ਬਾਬਾ ਮਹਿੰਦਰ ਸਿੰਘ ਜਨੇਰ, ਡਾ. ਹਰਭਜਨ ਸਿੰਘ, ਬਾਬਾ ਜਸਵੰਤ ਸਿੰਘ ਹਿੰਮਤਪੁਰਾ, ਰਾਗੀ ਬਲਵੰਤ ਸਿੰਘ ਭੈਣੀ ਸਾਹਿਬ, ਸੰਤ ਮੁਰਾਰੀ ਦਾਸ, ਸਿੰਘ ਸਾਹਿਬ ਪਲਵਿੰਦਰਪਾਲ ਸਿੰਘ ਬੁੱਟਰ, ਸੰਤ ਅਵਤਾਰ ਸਿੰਘ, ਸੰਤ ਤੇਜਾ ਸਿੰਘ, ਸੰਤ ਬਲਦੇਵ ਸਿੰਘ ਜੋਗੇ ਵਾਲਾ, ਗਿਆਨੀ ਹਰਪ੍ਰੀਤ ਸਿੰਘ, ਬਾਬਾ ਹਰਬੰਸ ਸਿੰਘ ਤਿਊਣਾ ਸਾਹਿਬ, ਬਾਬਾ ਮੋਹਨ ਸਿੰਘ ਗਾਲਿਬ ਕਲਾਂ, ਭਾਈ ਸ਼ਕੀਲ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ, ਸੰਤ ਅਮਨਦੀਪ ਸਿੰਘ, ਬਾਬਾ ਦਰਸ਼ਨ ਸਿੰਘ ਫ਼ੱਤਾ ਮਾਲੋਕੇ, ਗਿਆਨੀ ਸਤਨਾਮ ਸਿੰਘ, ਬਾਬਾ ਹਰਦੀਪ ਸਿੰਘ ਢੈਪਈ, ਸੰਤ ਕਰਮ ਚੰਦ, ਬਾਬਾ ਰਵੀ ਸਿੰਘ, ਸੰਤ ਇਕਬਾਲ ਸਿੰਘ ਤੁੰਗਲ, ਬਾਬਾ ਜਗਜੀਤ ਸਿੰਘ ਭਿੰਡਰ, ਗਿਆਨੀ ਗੁਰਮੀਤ ਸਿੰਘ ਖੋਸਾ ਕੋਟਲਾ, ਬਾਬਾ ਦੀਪਕ ਸਿੰਘ ਦੌਧਰ, ਬਾਬਾ ਜਗਦੇਵ ਸਿੰਘ ਧੂਰਕੋਟ, ਭਾਈ ਜਗਰੂਪ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਆਦਿ ਤੋਂ ਇਲਾਵਾ ਪੰਥ ਦੇ ਹੋਰਨਾਂ ਪ੍ਰਸਿੱਧ ਕੀਰਤਨੀ ਜਥਿਆਂ, ਵਿਦਵਾਨਾਂ ਤੇ ਮਹਾਂਪੁਰਸ਼ਾਂ ਨੇ ਗੁਰ ਇਤਿਹਾਸ ਸੁਣਾਉਂਦਿਆਂ ਗੁਰੂਆਂ ਵਲੋਂ ਦਰਸਾਏ ਗਏ ਮਾਰਗ 'ਤੇ ਚੱਲਣ, ਸੰਗਤਾਂ ਨੂੰ ਗੁਰੂ ਘਰ ਨਾਲ ਜੁੜ ਕੇ ਆਪਣਾ ਜੀਵਨ ਸਫ਼ਲ ਕਰਨ ਲਈ ਪ੍ਰੇਰਿਤ ਕੀਤਾ | ਬਾਬਾ ਪ੍ਰਦੀਪ ਸਿੰਘ ਨੇ ਸਭਨਾਂ ਨੂੰ ਜੀ ਆਇਆ ਆਖਦਿਆਂ ਜਿਥੇ ਧੰਨਵਾਦ ਕੀਤਾ, ਉਥੇ ਹੀ ਪਹੁੰਚੀਆਂ ਹੋਈਆਂ ਮੁੱਖ ਸ਼ਖ਼ਸੀਅਤਾਂ, ਉਘੇ ਇਤਿਹਾਸਕਾਰ ਸੁਰਿੰਦਰ ਕੋਛੜ ਤੋਂ ਇਲਾਵਾ ਸੰਤਾਂ ਮਹਾਂਪੁਰਸ਼ਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਡਾ. ਹਰਭਜਨ ਸਿੰਘ ਪਟਿਆਲਾ, ਭਾਈ ਬਾਜ ਸਿੰਘ, ਜਗਮੀਤ ਸਿੰਘ ਬਰਾੜ, ਤੀਰਥ ਸਿੰਘ ਮਾਹਲਾ, ਚੇਅਰਮੈਨ ਖਣਮੁੱਖ ਭਾਰਤੀ, ਪ੍ਰਗਟ ਸਿੰਘ ਵਿਧਾਇਕ, ਗਿਆਨੀ ਹਰਪ੍ਰੀਤ ਸਿੰਘ ਰੋਡੇ, ਪਿ੍ਤਪਾਲ ਸਿੰਘ, ਜਗਦੀਸ਼ ਸਿੰਘ ਦੀਸ਼ਾ, ਹਰਪ੍ਰੀਤ ਸਿੰਘ ਲਵਲੀ ਘੋਲੀਆ, ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਪੰਚਾਇਤ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਦਰਸ਼ਨ ਸਿੰਘ ਗੋਲੂ, ਗੋਬਿੰਦਰ ਸਿੰਘ ਜ਼ਿੰਦੀ, ਗੁਰਸੇਵਕ ਸਿੰਘ ਫ਼ੱਤਾ ਮਾਲੋਕਾ, ਹਰਿਆਣਾ, ਰਾਜਸਥਾਨ, ਹਿਮਾਚਲ ਦੀਆਂ ਗਊਸ਼ਾਲਾਵਾਂ ਦੇ ਮੁੱਖ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸਨ | ਸਟੇਜ ਦੀ ਭੂਮਿਕਾ ਗੋਬਿੰਦਰ ਸਿੰਘ ਜ਼ਿੰਦੀ ਨੇ ਬਾਖ਼ੂਬੀ ਨਿਭਾਈ | ਪਿ੍ਤਪਾਲ ਸਿੰਘ ਨੇ ਦੱਸਿਆ ਕਿ ਮਹਾਪੁਰਸ਼ਾਂ ਦੀ ਯਾਦ 'ਚ ਹਰੇ ਰਾਮ ਆਸ਼ਰਮ ਕਨਖਲ ਹਰਿਦੁਆਰ ਵਿਖੇ 23 ਸਤੰਬਰ ਤੋਂ ਪ੍ਰਕਾਸ਼ ਕੀਤੇ ਗਏ ਅਖੰਡ ਪਾਠਾਂ ਦੇ ਭੋਗ 29 ਸਤੰਬਰ ਨੂੰ ਪਾਏ ਜਾਣਗੇ |

ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੀ ਮਿਸਾਲ ਕਿਧਰੇ ਨਹੀਂ ਮਿਲਦੀ-ਧਾਮੀ <br/> ਅਗਲੀ ਖ਼ਬਰ ਭਾਈ ਸੰਦੀਪ ਸਿੰਘ 'ਤੇ ਤਸ਼ੱਦਦ ਕਰਨ ਵਾਲੇ ਜੇਲ੍ਹ ਸਟਾਫ਼ ਖ਼ਿਲਾਫ਼ ਹੋਵੇ ਕਾਰਵਾਈ-ਜਥੇਦਾਰ ਹਵਾਰਾ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।