04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਖ਼ਜ਼ਾਨਾ ਦਫ਼ਤਰ ਵਿਖੇ ਡਿਊਟੀ 'ਤੇ ਤਾਇਨਾਤ ਥਾਣੇਦਾਰ ਦੀ ਗੋਲੀ ਲੱਗਣ ਨਾਲ ਮੌਤ

ਅਜੀਤ ਡੈਸਕ 24-09-2025

ਭਵਾਨੀਗੜ੍ਹ (ਸੰਗਰੂਰ), 23 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸ਼ਹਿਰ ਦੇ ਖ਼ਜ਼ਾਨਾ ਦਫ਼ਤਰ ਵਿਖੇ ਰਾਤ ਦੀ ਡਿਊਟੀ 'ਤੇ ਤਾਇਨਾਤ ਇਕ ਸਹਾਇਕ ਸਬ ਇੰਸਪੈਕਟਰ ਦੀ ਸਰਵਿਸ ਅਸਲੇ੍ਹ ਵਿਚੋਂ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਖ਼ਜ਼ਾਨਾ ਦਫ਼ਤਰ ਵਿਖੇ ਡਿਊਟੀ 'ਤੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਪੁਸ਼ਪਿੰਦਰ ਸਿੰਘ ਸ਼ੈਲਾ ਵਾਸੀ ਭਵਾਨੀਗੜ੍ਹ ਬੀਤੀ ਰਾਤ ਆਪਣੀ ਡਿਊਟੀ 'ਤੇ ਆਇਆ, ਜਦੋਂ ਸਵੇਰੇ ਘਰ ਨਾ ਗਿਆ ਤਾਂ ਉਸ ਦੀ ਪਤਨੀ ਹਰਪ੍ਰੀਤ ਕੌਰ ਨੇ ਖ਼ਜ਼ਾਨਾ ਦਫ਼ਤਰ ਆ ਕੇ ਪਤਾ ਕੀਤਾ ਤਾਂ ਉਥੇ ਕਮਰਾ ਬੰਦ ਸੀ, ਜੋ ਦਰਵਾਜਾ ਖੜਕਾਉਣ 'ਤੇ ਵੀ ਨਾ ਖੋਹਲਿਆ ਤਾਂ ਉਸ ਨੇ ਖ਼ਜ਼ਾਨਾ ਦਫ਼ਤਰ ਵਿਚ ਇਕ ਹੋਰ ਡਿਊਟੀ ਕਰਦੇ ਮੁਲਾਜਮ ਨੂੰ ਬੁਲਾ ਕੇ ਜਦੋਂ ਦਫ਼ਤਰ ਦਾ ਕਮਰਾ ਖੋਹਲਿਆ ਤਾਂ ਸਹਾਇਕ ਸਬ ਇੰਸਪੈਕਟਰ ਪੁਸ਼ਪਿੰਦਰ ਸਿੰਘ ਸ਼ੈਲਾ ਉਥੇ ਮਿ੍ਤਕ ਹਾਲਤ ਵਿਚ ਖ਼ੂਨ ਨਾਲ ਲੱਥ ਪੱਥ ਪਿਆ ਸੀ, ਉਸ ਦਾ ਸਰਵਿਸ ਅਸਲ੍ਹਾ, ਜਿਸ ਵਿਚੋਂ ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ 5 ਫਾਇਰ ਚੱਲੇ ਹੋਏ ਸਨ, ਨੇੜੇ ਹੀ ਪਿਆ ਸੀ | ਉਨ੍ਹਾਂ ਦੱਸਿਆ ਕਿ ਇਸ ਦੀ ਲਾਸ਼ ਦਾ ਨੇੜੇ ਅਸਲ੍ਹਾ ਸਾਫ਼ ਕਰਨ ਵਾਲਾ ਕੱਪੜਾ ਪਿਆ ਸੀ, ਜਿਸ ਤੋਂ ਪੁਲਿਸ ਨੇ ਅੰਦਾਜ਼ਾ ਲਗਾਇਆ ਕਿ ਇਸ ਦੀ ਮੌਤ ਅਸਲ੍ਹਾ ਸਾਫ਼ ਕਰਨ ਸਮੇਂ ਗੋਲੀ ਚੱਲਣ ਨਾਲ ਹੋਈ ਹੈ | ਥਾਣਾ ਮੁਖੀ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨਾਂ 'ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਕਰਨ ਲਈ ਸੰਗਰੂਰ ਭੇਜ ਦਿੱਤੀ | ਇਹ ਵੀ ਪਤਾ ਲੱਗਿਆ ਹੈ ਕਿ ਮਿ੍ਤਕ ਦੇ ਪਿਤਾ ਵੀ ਪੁਲਿਸ 'ਚ ਸਨ, ਜਿਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋਣ 'ਤੇ ਉਨ੍ਹਾਂ ਦੀ ਥਾਂ ਇਸ ਨੂੰ ਨੌਕਰੀ ਮਿਲੀ ਸੀ | ਜਾਣਕਾਰੀ ਅਨੁਸਾਰ ਮਿ੍ਤਕ ਦੇ ਇਕ ਬੇਟੀ-ਬੇਟਾ ਹਨ, ਜੋ ਵਿਦੇਸ਼ ਗਏ ਹੋਏ ਹਨ |

ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਰੋਤ ਜੁਟਾਉਣ ਲਈ ਸਾਰੇ ਯੋਗਦਾਨ ਪਾਉਣ-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਟੋਇਟਾ ਕਿਰਲੋਸਕਰ ਮੋਟਰ ਨੇ ਰੂਮੀਅਨ ਦੇ ਸਾਰੇ ਰੂਪਾਂ 'ਚ 6 ਏਅਰਬੈਗ ਸਟੈਂਡਰਡ ਨਾਲ ਸੁਰੱਖਿਆ ਨੂੰ ਉੱਚਾ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।