03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਰਮਦਾਸ ਵਿਖੇ ਗੋਲੀਬਾਰੀ ਮਾਮਲੇ 'ਚ ਲੋੜੀਂਦੇ ਗੈਂਗਸਟਰ ਮੁਕਾਬਲੇ 'ਚ ਜ਼ਖ਼ਮੀ <br/>

ਅਜੀਤ ਡੈਸਕ 20-10-2025

ਅਜਨਾਲਾ/ ਗੱਗੋਮਾਹਲ/ ਰਮਦਾਸ , 19 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਕਸਬਾ ਰਮਦਾਸ ਵਿਖੇ 8 ਅਕਤੂਬਰ ਨੂੰ ਇਕ ਵੈਲਡਿੰਗ ਦੀ ਦੁਕਾਨ ਚਲਾਉਂਦੇ ਨੌਜਵਾਨ 'ਤੇ ਗੋਲੀ ਚਲਾਉਣ ਵਾਲੇ 2 ਗੈਂਗਸਟਰ ਪੁਲਿਸ ਨਾਲ ਹੋਏ ਮੁਕਾਬਲੇ 'ਚ ਜ਼ਖ਼ਮੀ ਹੋ ਗਏ | ਡੀ. ਐੱਸ. ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਬੀਤੇ ਦਿਨੀਂ ਕਸਬਾ ਰਮਦਾਸ ਵਿਖੇ ਦੁਕਾਨਦਾਰ ਕਮਲਜੀਤ ਸਿੰਘ ਕੱਲੂ 'ਤੇ 2 ਮੋਟਰਸਾਈਕਲ ਸਵਾਰ ਨੌਜਵਾਨ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ ਸਨ ਅਤੇ ਗੋਲੀਆਂ ਲੱਗਣ ਨਾਲ ਦੁਕਾਨਦਾਰ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਸੰਬੰਧੀ ਥਾਣਾ ਰਮਦਾਸ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਮਨਿੰਦਰ ਸਿੰਘ ਦੀ ਵਿਸ਼ੇਸ਼ ਟੀਮ ਅਤੇ ਥਾਣਾ ਰਮਦਾਸ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਆਗਿਆਪਾਲ ਸਿੰਘ ਵਲੋਂ ਇਸ ਮਾਮਲੇ 'ਚ ਲੋੜੀਂਦੇ 2 ਕਥਿਤ ਦੋਸ਼ੀਆਂ ਅਵਿਨਾਸ਼ ਕੁਮਾਰ ਉਰਫ਼ ਅਭੀ ਮਹਿਤਾ ਪੁੱਤਰ ਉਮੇਸ਼ ਅਤੇ ਆਜ਼ਾਦ ਪੁੱਤਰ ਹਾਸ਼ਮ ਵਾਸੀ ਨਿਊ ਸਿਵਾ ਜੀ ਕਾਲੋਨੀ ਕਰਨਾਲ, ਜੋ ਕਿ ਮੂਲ ਰੂਪ ਵਿਚ ਬਿਹਾਰ ਦੇ ਰਹਿਣ ਵਾਲੇ ਹਨ, ਨੂੰ ਹਰਿਆਣਾ ਦੇ ਕਰਨਾਲ ਤੋਂ ਗਿ੍ਫ਼ਤਾਰ ਕਰਨ ਉਪਰੰਤ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਮੰਨਿਆ ਸੀ ਕਿ ਉਸ ਦਿਨ ਵਾਰਦਾਤ ਸਮੇਂ ਵਰਤਿਆ ਪਿਸਟਲ ਉਨ੍ਹਾਂ ਵਲੋਂ ਰੂੜੇਵਾਲ ਪਿੰਡ ਨਜ਼ਦੀਕ ਰਾਵੀ ਦਰਿਆ ਦੇ ਕੰਢੇ 'ਤੇ ਲੁਕੋ ਕੇ ਰੱਖਿਆ ਹੈ | ਡੀ. ਐੱਸ. ਪੀ. ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਅੱਜ ਜਦੋਂ ਪੁਲਿਸ ਪਾਰਟੀ ਇਨ੍ਹਾਂ ਨੂੰ ਰਿਕਵਰੀ ਲਈ ਉਕਤ ਜਗ੍ਹਾ 'ਤੇ ਲੈ ਕੇ ਪੁੱਜੀ ਤਾਂ ਇਕ ਗੈਂਗਸਟਰ ਨੇ ਉਸ ਪਿਸਤੌਲ ਨਾਲ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਦੋਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਐੱਸ. ਐੱਚ. ਓ. ਆਗਿਆਪਾਲ ਸਿੰਘ ਨੇ ਆਪਣਾ ਬਚਾਅ ਕਰਦੇ ਹੋਏ ਦੋਵਾਂ ਨੌਜਵਾਨਾਂ ਵੱਲ ਜਵਾਬੀ ਗੋਲੀਆਂ ਚਲਾਈਆਂ, ਜੋ ਦੋਵਾਂ ਦੀਆਂ ਲੱਤਾਂ 'ਤੇ ਵੱਜੀਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਗੈਂਗਸਟਰ ਜੀਵਨ ਫ਼ੌਜੀ ਅਤੇ ਇਟਲੀ 'ਚ ਬੈਠੇ ਅਕਾਸ਼ ਨੇ ਇਨ੍ਹਾਂ ਨੂੰ ਪੈਸੇ ਦਾ ਲਾਲਚ ਦਿੱਤਾ ਸੀ, ਜਿਸ ਤੋਂ ਬਾਅਦ ਹੀ ਇਨ੍ਹਾਂ ਵਲੋਂ ਵੈਲਡਿੰਗ ਦੀ ਦੁਕਾਨ ਦਾ ਕੰਮ ਕਰਦੇ ਕਮਲਜੀਤ ਸਿੰਘ ਕੱਲੂ ਉੱਪਰ ਗੋਲੀਆਂ ਚਲਾਈਆਂ ਸਨ | ਇਸ ਮੌਕੇ ਡੀ. ਐੱਸ. ਪੀ. ਗੁਰਿੰਦਰ ਸਿੰਘ ਨਾਗਰਾ, ਐੱਸ. ਐੱਚ. ਓ. ਆਗਿਆਪਾਲ ਸਿੰਘ ਤੇ ਹੋਰ ਪੁਲਿਸ ਕਰਮਚਾਰੀ ਮੌਜੂਦ ਸਨ |

ਪਿਛਲੀ ਖ਼ਬਰ <br/> ਪ੍ਰਾਪਰਟੀ ਕਾਰੋਬਾਰੀ ਦੇ ਘਰ 'ਤੇ ਤੜਕੇ ਚਲਾਈਆਂ ਅੰਨੇ੍ਹਵਾਹ ਗੋਲੀਆਂ <br/> ਅਗਲੀ ਖ਼ਬਰ ਤਿਉਹਾਰੀ ਸੀਜ਼ਨ ਕਾਰਨ ਸਰਕਾਰ ਨੇ ਵਧਾਈ ਜੀ.ਐਸ.ਟੀ.ਆਰ.-3ਬੀ ਭਰਨ ਦੀ ਸਮਾਂ ਹੱਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।