24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਾਰਜਕਾਰੀ ਮੁਤਵਾਜ਼ੀ ਜਥੇਦਾਰ ਭਾਈ ਮੰਡ ਵਲੋਂ ਕੌਮ ਦੇ ਨਾਂਅ ਸੰਦੇਸ਼ ਜਾਰੀ <br/>

ਅਜੀਤ ਡੈਸਕ 22-10-2025

ਅੰਮਿ੍ਤਸਰ, 21 ਅਕਤੂਬਰ (ਜਸਵੰਤ ਸਿੰਘ ਜੱਸ)-ਬੰਦੀ ਛੋੜ ਦਿਵਸ ਮੌਕੇ ਸਰਬੱਤ ਖ਼ਾਲਸਾ ਸੰਮੇਲਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਸ਼ਹੀਦੀ ਯਾਦਗਾਰ ਨੇੜੇ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਗਿਆ | ਉਨ੍ਹਾਂ ਸਰਬੱਤ ਖ਼ਾਲਸਾ ਸੰਮੇਲਨ ਵਲੋਂ ਲਏ ਗਏ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਜ਼ੋਰਦਾਰ ਸੰਘਰਸ਼ ਸ਼ੁਰੂ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਸਰਬੱਤ ਖ਼ਾਲਸਾ ਵਲੋਂ ਦਿੱਤੀ ਕਾਰਜਕਾਰੀ ਜਥੇਦਾਰ ਦੀ ਸੇਵਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਨਜ਼ਰਬੰਦੀ ਕਾਰਨ ਗ਼ੈਰ-ਹਾਜ਼ਰੀ ਵਿਚ ਸਮੁੱਚੇ ਸਿੱਖ ਜਗਤ ਨੂੰ ਉਹ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਖ਼ਾਲਸਾ ਪੰਥ ਨੂੰ ਸੁਚੇਤ ਕਰਦੇ ਹਨ ਕਿ ਸਤਿਗੁਰ ਨੇ ਉਸ ਸਮੇਂ ਦੇ 52 ਰਾਜੇ ਜਹਾਂਗੀਰ ਦੀ ਕੈਦ ਵਿਚੋਂ ਗਵਾਲੀਅਰ ਤੋਂ ਰਿਹਾਅ ਕਰਵਾਏ ਸਨ, ਅੱਜ ਉਨ੍ਹਾਂ ਰਾਜਿਆਂ ਦੇ ਵਾਰਿਸਾਂ ਦੀ ਹਕੂਮਤ ਵਲੋਂ ਜਥੇਦਾਰ ਹਵਾਰਾ ਸਮੇਤ ਸਾਡੇ ਬਹੁਤ ਸਾਰੇ ਸਿੰਘਾਂ ਨੂੰ ਬੰਦੀ ਬਣਾਇਆ ਹੋਇਆ ਹੈ | ਇਸ ਲਈ ਜਿਥੇ ਸਰਕਾਰ ਜਿੰਮੇਵਾਰ ਹੈ, ਉਥੇ ਸਾਡੇ ਵਿਚਲੀ ਫੁੱਟ ਅਤੇ ਹਉਮੈ ਵੀ ਪਿੱਛੇ ਨਹੀਂ ਹੈ | ਉਨ੍ਹਾਂ ਦੋਸ਼ ਲਾਇਆ ਕਿ ਹਾਕਮਾਂ ਨੇ ਲਗਭਗ ਅੱਧਾ ਪੰਜਾਬ ਡੈਮਾਂ ਤੋਂ ਪਾਣੀ ਛੱਡ ਕੇ ਡੋਬ ਦਿੱਤਾ ਹੈ | ਇਸ ਮੌਕੇ ਭਾਈ ਜਰਨੈਲ ਸਿੰਘ ਸਖੀਰਾ ਤੇ ਸਤਨਾਂਅ ਸਿੰਘ ਮਨਾਵਾਂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਉਪ ਚੋਣ 'ਚ ਕਾਲੇ ਧਨ ਦੀ ਵਰਤੋਂ ਰੋਕਣ ਲਈ ਆਮਦਨ ਕਰ ਵਿਭਾਗ ਵਲੋਂ ਕੰਟਰੋਲ ਰੂਮ ਸਥਾਪਿਤ <br/> ਅਗਲੀ ਖ਼ਬਰ ਪੁਲਿਸ ਥਾਣੇ 'ਚ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਮੁਅੱਤਲ ਏ.ਆਈ.ਜੀ. ਆਸ਼ੀਸ਼ ਕਪੂਰ ਫ਼ਿਰ ਵਿਵਾਦਾਂ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।