29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਤਿ੍ਣਮੂਲ ਕਾਂਗਰਸ ਆਗੂ ਵਲੋਂ ਮਾਤਾ ਦੀ ਮੂਰਤੀ ਨੂੰ 600 ਤੋਲੇ ਸੋਨੇ ਦੇ ਗਹਿਣੇ ਪਾਏ

ਅਜੀਤ ਡੈਸਕ 22-10-2025
ਕੋਲਕਾਤਾ, 21 ਅਕਤੂਬਰ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ਦੇ ਬੋਲਪੁਰ 'ਚ ਤਿ੍ਣਮੂਲ ਕਾਂਗਰਸ ਦੇ ਪਾਰਟੀ ਦਫ਼ਤਰ 'ਚ ਕਾਲੀ ਮਾਤਾ ਦੀ ਪੂਜਾ ਮੌਕੇ ਮੂਰਤੀ ਨੂੰ 600 ਤੋਲੇ ਸੋਨੇ ਦੇ ਗਹਿਣੇ ਪਾਏ ਗਏ | ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2020 'ਚ ਮਾਤਾ ਦੀ ਮੂਰਤੀ 'ਤੇ 300 ਤੋਲੇ ਸੋਨਾ ਅਤੇ 2021 'ਚ 570 ਤੋਲੇ ਦੇ ਗਹਿਣੇ ਪਾਏ ਗਏ ਸਨ | ਇਸ ਸਾਲ ਦੁਬਾਰਾ ਕਾਲੀ ਮਾਤਾ ਦੀ ਪੂਜਾ ਨੇ ਮੰਡਲ ਨੂੰ ਦੁਬਾਰਾ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ | ਜਿਸ ਕਾਰਨ ਈ.ਡੀ. ਦੁਆਰਾ ਬੈਂਕ 'ਚ ਛਾਪੇਮਾਰੀ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ | ਜ਼ਿਕਰਯੋਗ ਹੈ ਕਿ 600 ਤੋਲੇ ਸੋਨੇ ਦੇ ਗਹਿਣੇ 'ਚ ਸੋਨੇ ਦਾ ਮੁੱਕਟ, ਸੀਤਾ ਹਾਰ, ਬਾਜੂਬੰਦ, ਕੰਨ ਦੀਆਂ ਵਾਲੀਆਂ, ਨੱਕ ਦੀ ਨੱਥ, ਹੱਥ ਦਾ ਕੜਾ ਅਤੇ ਮੁੰਦਰੀਆਂ ਸ਼ਾਮਿਲ ਹਨ | ਪੁੱਛੇ ਗਏ 600 ਤੋਲੇ ਸੋਨੇ ਦੇ ਸਵਾਲ ਨੂੰ ਟਾਲਦਿਆਂ ਮੰਡਲ ਨੇ ਕਿਹਾ ਕਿ ਮਾਂ ਆਪਣੇ ਪਾਉਣ ਲਈ ਗਹਿਣੀਆਂ ਦਾ ਬੰਦੋਬਸਤ ਖੁਦ ਕਰ ਲੈਂਦੀ ਹੈ |

ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਲਈ 26 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਆਖਰੀ ਦਿਨ 11 ਉਮੀਦਵਾਰਾਂ ਨੇ ਭਰੀ ਆਪਣੀ ਨਾਮਜ਼ਦਗੀ... ਅਗਲੀ ਖ਼ਬਰ ਲੱਦਾਖ ਦੇ ਉਪ ਰਾਜਪਾਲ ਨੇ ਸੈਨਿਕਾਂ ਨਾਲ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।