22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬਾਬਾ ਗੁਰਦਿੱਤਾ ਦੇ ਜਨਮ ਦਿਹਾੜੇ ਸੰਬੰਧੀ ਚਾਂਦਪੁਰ ਰੁੜਕੀ ਦੀ ਸੰਗਤ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 24-10-2025

ਪੋਜੇਵਾਲ ਸਰਾਂ, 23 ਅਕਤੂਬਰ (ਨਵਾਂਗਰਾਈਾ, ਬੂਥਗੜ੍ਹੀਆ)-ਬਾਬਾ ਗੁਰਦਿੱਤਾ ਦੇ ਜਨਮ ਦਿਹਾੜੇ ਸੰਬੰਧੀ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਗਿਆ | ਅੱਡਾ ਪੋਜੇਵਾਲ ਸਰਾਂ ਵਿਖੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੇ ਪਰਿਵਾਰ ਵਲੋਂ ਕਰਨਵੀਰ ਕਟਾਰੀਆ ਯੂਥ ਆਗੂ ਅਤੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਸੰਤੋਸ਼ ਕਟਾਰੀਆ ਅਤੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਸਮੂਹ ਸੰਗਤਾਂ ਨੂੰ ਬਾਬਾ ਗੁਰਦਿੱਤਾ ਦੇ ਜਨਮ ਦਿਹਾੜੇ ਸੰਬੰਧੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਬਾਬਾ ਜੀ ਦੇ ਦਰਸਾਏ ਰਸਤੇ 'ਤੇ ਚਲਦੇ ਹੋਏ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ | ਇਸ ਨਗਰ ਕੀਰਤਨ ਦੌਰਾਨ ਢਾਡੀ ਜਸਦੀਪ ਸਿੰਘ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਇਸ ਮੌਕੇ ਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਹਰਮੰਦਰ ਸਿੰਘ ਸਾਬਕਾ ਪ੍ਰਧਾਨ, ਜਤਿੰਦਰ ਸਿੰਘ ਜਿੰਦੂ ਸਰਪੰਚ, ਦਵਿੰਦਰ ਸਿੰਘ, ਗੁਰਦਿਆਲ ਸਿੰਘ, ਜੋਗਿੰਦਰ ਸਿੰਘ, ਤਿਲਕ ਰਾਜ, ਗੁਰਚੈਨ ਸਿੰਘ, ਭਜਨ ਲਾਲ, ਬਲਦੇਵ ਸਿੰਘ, ਚੌਧਰੀ ਇੰਦਰਜੀਤ ਲੁੱਡੀ, ਬਿੰਦਰ ਕੁਮਾਰ ਸਾਬਕਾ ਸਰਪੰਚ, ਹਰਅਮਰਿੰਦਰ ਸਿੰਘ ਰਿੰਕੂ ਚੇਅਰਮੈਨ, ਸਤਿੰਦਰ ਕੁਮਾਰ ਸਾਬਕਾ ਸਰਪੰਚ, ਚਾਨਣ ਸਿੰਘ ਪਟਵਾਰੀ, ਗੁਰਮੇਲ ਚੰਦ ਪੰਜਾਬ ਪੁਲਿਸ, ਧਰਮ ਚੰਦ ਬਿੱਟੂ ਸਾਬਕਾ ਪੰਚ, ਗੁਰਮੇਲ ਸਿੰਘ, ਰਜਿੰਦਰ ਸਿੰਘ ਜਿੰਦੀ, ਨਰਿੰਦਰ ਮੀਲੂ, ਰਾਜ ਕੁਮਾਰ ਮੀਲੂ, ਰਜਿੰਦਰ ਸਿੰਘ, ਕਮਲ ਕੁਮਾਰ, ਰਾਮ ਦਾਸ, ਭੁਪਿੰਦਰ ਲੱਕੀ ਪੋਜੇਵਾਲ, ਪਵਨ ਕੁਮਾਰ ਰੀਠੂ, ਸਤਨਾਮ ਸਿੰਘ ਸਰਪੰਚ ਕਟਵਾਰਾਂ, ਦੇਸ ਰਾਜ ਭੂਮਾ, ਪਵਨ ਕੁਮਾਰ ਸਰਪੰਚ ਪੋਜੇਵਾਲ, ਜਸਵੀਰ ਸਿੰਘਪੁਰੀ, ਕੁਲਦੀਪ ਸਿੰਘ ਕਾਨੂੰਗੋ, ਚਰਨਜੀਤ ਸਿੰਘ ਪਟਵਾਰੀ, ਸਤਪਾਲ, ਤੇਲਾ ਰਾਮ, ਸੁਰਿੰਦਰ ਕੁਮਾਰ, ਧਨਪਤ ਰਾਏ, ਰਾਕੇਸ਼ ਕੁਮਾਰ ਹੈਪੀ, ਬਿੰਦਰ ਪੀ.ਪੀ., ਰਾਜ ਕੁਮਾਰ ਪੀ.ਪੀ., ਰਾਮ ਪਾਲ ਪਟਵਾਰੀ, ਨਰੰਜਣਜੋਤ ਸਿੰਘ, ਸਤਵਿੰਦਰ ਸਿੰਘ, ਹਰਮੇਸ਼ ਲਾਲ ਮੀਲੂ, ਗੁਰਬਚਨ ਚਾਂਦਪੁਰੀ, ਥਾਣੇਦਾਰ ਮਦਨ ਲਾਲ, ਸਰਬਜੀਤ ਸਿੰਘ, ਰੋਸ਼ਨ ਲਾਲ, ਗੁਰਮੁੱਖ ਸਿੰਘ ਕਾਲਾ ਆਦਿ ਸਮੇਤ ਸਮੂਹ ਸੰਗਤ ਸ਼ਾਮਿਲ ਹੋਈ |

ਪਿਛਲੀ ਖ਼ਬਰ ਅਜੀਤ/ਅਜੀਤ ਸਮਾਚਾਰ ਹੜ੍ਹ ਰਾਹਤ ਫੰਡ 'ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਅਗਲੀ ਖ਼ਬਰ ਲਾਹੌਰ 'ਚ ਤਿੰਨ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫ਼ਰੰਸ 5 ਦਸੰਬਰ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।