11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ 2 ਧੜਿਆਂ 'ਚ ਹੋਈ ਏਕਤਾ <br/>

ਅਜੀਤ ਡੈਸਕ 22-11-2025
ਅੰਮਿ੍ਤਸਰ, 21 ਨਵੰਬਰ (ਜਸਵੰਤ ਸਿੰਘ ਜੱਸ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਫੈਡਰੇਸ਼ਨ (ਪੀਰ ਮੁਹੰਮਦ) ਨੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਪੰਥਕ ਹਿੱਤਾਂ ਲਈ ਏਕਤਾ ਕਰਦਿਆਂ ਭਾਈ ਕੰਵਰ ਚੜ੍ਹਤ ਸਿੰਘ ਨੂੰ ਸਰਬੰਸਮਤੀ ਨਾਲ ਫੈਡਰੇਸ਼ਨ ਦਾ ਮੁੜ ਪ੍ਰਧਾਨ ਚੁਣਿਆ ਗਿਆ | ਅੱਜ ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਅਤੇ ਫੈਡਰੇਸ਼ਨ ਲੀਡਰਸ਼ਿਪ ਦੀ ਹਾਜ਼ਰੀ ਵਿਚ ਐਲਾਨ ਕੀਤਾ ਕਿ ਬੀਤੇ ਸਮੇਂ ਦੌਰਾਨ ਜਦ ਉਨ੍ਹਾਂ ਨੇ ਫੈਡਰੇਸ਼ਨ ਤੋਂ ਅਸਤੀਫਾ ਦਿੱਤਾ ਸੀ ਤੇ ਜਥੇਬੰਦੀ ਦੀ ਵਾਗਡੋਰ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਸੌਂਪੀ ਸੀ | ਕੁਝ ਸਮਾਂ ਪਹਿਲਾਂ ਐਡਵੋਕੇਟ ਢੀਂਗਰਾ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਨਵਾਂ ਪ੍ਰਧਾਨ ਨਿਯੁਕਤ ਨਹੀਂ ਕੀਤਾ ਸੀ ਪਰ ਫੈਡਰੇਸ਼ਨ (ਪੀਰ ਮੁਹੰਮਦ) ਨੇ ਆਪਣੀ 10 ਮੈਂਬਰੀ ਸੁਪਰੀਮ ਕੌਂਸਲ ਗਠਿਤ ਕੀਤੀ ਸੀ | ਅੱਜ ਕੌਂਸਲ ਨੇ ਮੀਟਿੰਗ ਕਰਕੇ ਫੈਡਰੇਸ਼ਨ ਵਿਚ ਸੰਪੂਰਨ ਏਕਤਾ ਲਈ ਪਹਿਲਕਦਮੀ ਕਰਦਿਆਂ ਤਤਕਾਲੀ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਤੀਜੇ ਅਤੇ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਈ ਮਨਜੀਤ ਸਿੰਘ ਦੇ ਬੇਟੇ ਭਾਈ ਕੰਵਰ ਚੜਤ ਸਿੰਘ ਨੂੰ ਫੈਡਰੇਸ਼ਨ ਦਾ ਸਾਂਝਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਹੈ | ਇਸ ਦੇ ਨਾਲ ਹੀ ਸੁਪਰੀਮ ਐਡਵਾਇਜ਼ਰੀ ਕੌਂਸਲ ਦੀ 21 ਮੈਂਬਰੀ ਕਮੇਟੀ ਵੀ ਗਠਿਤ ਕੀਤੀ ਗਈ ਹੈ | ਭਾਈ ਪੀਰ ਮੁਹੰਮਦ ਨੇ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਅਮਰਬੀਰ ਸਿੰਘ ਢੋਟ, ਫੈਡਰੇਸ਼ਨ (ਗਰੇਵਾਲ) ਦੇ ਸਰਪ੍ਰਸਤ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਫੈਡਰੇਸ਼ਨ (ਖ਼ਾਲਸਾ) ਦੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਪੰਥਕ ਹਿੱਤਾਂ ਲਈ ਫੈਡਰੇਸ਼ਨ ਦੀ ਏਕਤਾ ਪ੍ਰਤੀ ਹੁੰਗਾਰਾ ਭਰਨ ਤਾਂ ਕਿ ਇਕ ਫੈਡਰੇਸ਼ਨ ਦੇ ਝੰਡੇ ਹੇਠ ਨੌਜਵਾਨ ਸਿੱਖ ਪੀੜ੍ਹੀ ਨੂੰ ਸੰਗਠਿਤ ਕੀਤਾ ਜਾ ਸਕੇ | ਇਸ ਮੌਕੇ ਭਾਈ ਮਨਜੀਤ ਸਿੰੰਘ ਨੇ ਨੱਬੇ ਦੇ ਦਹਾਕੇ ਦੇ ਸਿੱਖ ਸੰਘਰਸ਼ ਦੌਰਾਨ ਪੰਥ ਤੇ ਪੰਜਾਬ ਦੀ ਬਿਹਤਰੀ ਲਈ ਨਿਭਾਈਆਂ ਸੇਵਾਵਾਂ ਦਾ ਵੀ ਜ਼ਿਕਰ ਕਰਦਿਆਂ ਨੌਜਵਾਨਾਂ ਨੂੰ ਫੈਡਰੇਸ਼ਨ ਨਾਲ ਜੁੜਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਵੋਟ ਚੋਰੀ ਖ਼ਿਲਾਫ਼ 14 ਦਸੰਬਰ ਨੂੰ ਦਿੱਲੀ 'ਚ ਵਿਸ਼ਾਲ ਰੈਲੀ ਕਰੇਗੀ ਕਾਂਗਰਸ-ਭੁਪੇਸ਼ ਬਘੇਲ <br/> ਅਗਲੀ ਖ਼ਬਰ ਸਰਬਜੀਤ ਕੌਰ ਦੇ ਪਾਕਿ ਵਿਚਲੇ 'ਸਹੁਰੇ ਘਰ' ਦੇ ਬਾਹਰ 16 ਦਿਨਾਂ ਤੋਂ ਲੱਗੇ ਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।