11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮੈਂ ਪਾਕਿ ਦੇ ਸ਼ਿਕਾਇਤ ਪੱਤਰ ਨੂੰ ਟਾਇਲਟ ਪੇਪਰ ਦੀ ਜਗ੍ਹਾ ਵਰਤਾਂਗਾ-ਜੌਨ ਕਿਰੀਆਕੌ

ਅਜੀਤ ਡੈਸਕ 22-11-2025
ਅੰਮਿ੍ਤਸਰ, 21 ਨਵੰਬਰ (ਸੁਰਿੰਦਰ ਕੋਛੜ)-ਅਮਰੀਕੀ ਖ਼ੁਫ਼ੀਆ ਏਜੰਸੀ ਸੀ. ਆਈ. ਏ. ਦੇ ਸਾਬਕਾ ਅਧਿਕਾਰੀ ਜੌਨ ਕਿਰੀਆਕੌ ਨੇ ਇਕ ਇੰਟਰਵਿਊ 'ਚ ਖ਼ੁਲਾਸਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਨੇ ਕਿਰੀਆਕੌ ਨੂੰ ਭਾਰਤ ਅਤੇ ਪਾਕਿ ਦੀਆਂ ਰਵਾਇਤੀ ਫ਼ੌਜੀ ਤਾਕਤਾਂ ਬਾਰੇ ਸਵਾਲ ਕੀਤਾ ਸੀ | ਜਿਸ ਦਾ ਉਨ੍ਹਾਂ ਨੇ ਬੇਝਿਜਕ ਜਵਾਬ ਦਿੱਤਾ ਕਿ ਪਾਕਿ ਕਦੇ ਵੀ ਭਾਰਤ ਨੂੰ ਨਹੀਂ ਹਰਾ ਸਕੇਗਾ | ਇਸ ਬਿਆਨ ਤੋਂ ਨਾਰਾਜ਼ ਹੋ ਕੇ ਪੀ. ਟੀ. ਆਈ. ਨੇ ਉਨ੍ਹਾਂ 'ਤੇ ਆਪਣੇ ਬਿਆਨ ਲਈ ਮੁਆਫ਼ੀ ਮੰਗਣ ਲਈ ਦਬਾਅ ਪਾਇਆ | ਇੰਟਰਵਿਊ 'ਚ ਬੋਲਦੇ ਹੋਏ ਕਿਰੀਆਕੌ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣ ਲਈ ਪਾਕਿ ਵਲੋਂ ਭੇਜਿਆ ਪੱਤਰ ਮਿਲਿਆ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਟਾਇਲਟ ਪੇਪਰ ਦੀ ਬਜਾਏ ਇਸ ਪੱਤਰ ਦੀ ਵਰਤੋਂ ਕਰਨਗੇ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜਵਾਬ ਤੋਂ ਬਾਅਦ ਕੋਈ ਵੀ ਪਾਕਿਸਤਾਨੀ ਕਦੇ ਵੀ ਪੱਤਰ ਦਾ ਜਵਾਬ ਮੰਗਣ ਲਈ ਉਨ੍ਹਾਂ ਕੋਲ ਨਹੀਂ ਪਹੁੰਚਿਆ |

ਪਿਛਲੀ ਖ਼ਬਰ ਨਗਰ ਕੀਰਤਨ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪਹੁੰਚਣ 'ਤੇ ਸੰਗਤਾਂ ਵਲੋਂ ਸਵਾਗਤ ਅਗਲੀ ਖ਼ਬਰ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਚਾਂਦੀ ਦੇ ਪੰਜ ਜੋੜੀਆਂ ਦਰਵਾਜ਼ੇ ਲਾਉਣ ਦੀ ਸੇਵਾ ਮੁਕੰਮਲ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।