08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਯੈੱਸ ਬੈਂਕ ਵਲੋਂ 'ਸਕੋਰ ਕਯਾ ਹੂਆ' ਲਾਂਚ <br/>

ਅਜੀਤ ਡੈਸਕ 06-12-2025
ਮੁੰਬਈ, 5 ਦਸੰਬਰ (ਅਜੀਤ ਬਿਊਰੋ)-ਸੂਰਤ 'ਚ ਆਪਣੇ ਕਾਰੋਬਾਰ ਨੂੰ ਵਧਾਉਣ ਦਾ ਸੁਪਨਾ ਦੇਖ ਰਹੇ ਇਕ ਨੌਜਵਾਨ ਉੱਦਮੀ ਤੋਂ ਲੈ ਕੇ ਪੁਣੇ 'ਚ ਆਪਣੇ ਪਹਿਲੇ ਕ੍ਰੈਡਿਟ ਕਾਰਡ ਲਈ ਅਰਜ਼ੀ ਦੇਣ ਵਾਲੇ ਜ਼ੈੱਨ ਜੀ ਕਾਰੋਬਾਰੀ ਅਤੇ ਲਖਨਊ 'ਚ ਆਪਣਾ ਪਹਿਲਾ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਇਕ ਜੋੜੇ ਤੱਕ ਭਾਰਤ ਭਰ 'ਚ ਲੱਖਾਂ ਇੱਛਾਵਾਂ ਤਿੰਨ ਅੰਕਾਂ ਵਾਲੇ ਨੰਬਰ 'ਤੇ ਨਿਰਭਰ ਕਰਦੀਆਂ ਹਨ, ਜਿਸ ਨੂੰ ਜ਼ਿਆਦਾਤਰ ਲੋਕ ਘੱਟ ਹੀ ਸਮਝਦੇ ਹਨ | ਉਹ ਹੈ ਉਨ੍ਹਾਂ ਦਾ ਕ੍ਰੈਡਿਟ ਸਕੋਰ | ਇਸ ਮਹੱਤਵਪੂਰਨ ਗਿਆਨ ਦੇ ਪਾੜੇ ਨੂੰ ਪਛਾਣਦੇ ਹੋਏ ਯੈੱਸ ਬੈਂਕ ਨੇ 'ਸਕੋਰ ਕਯਾ ਹੂਆ' ਲਾਂਚ ਕੀਤਾ ਹੈ, ਜੋ ਕਿ ਇਕ ਦੇਸ਼ ਵਿਆਪੀ ਸੀ.ਐਸ.ਆਰ. ਪਹਿਲ ਹੈ, ਜੋ ਭਾਰਤੀਆਂ ਨੂੰ ਉਨ੍ਹਾਂ ਦੀ ਵਿੱਤੀ ਸੰਭਾਵਨਾ ਨੂੰ 'ਅਨਲੌਕ' ਕਰਨ ਲਈ ਕ੍ਰੈਡਿਟ ਸਾਖਰਤਾ ਨਾਲ ਸਸ਼ਕਤ ਬਣਾਉਣ ਲਈ ਹੈ | 'ਸਕੋਰ ਕਯਾ ਹੂਆ' ਦੇ ਕੇਂਦਰ ਵਿਚ 'ਸਕੋਰਕਯਾਹੂਆ.ਬੈਂਕ.ਇਨ' ਹੈ, ਜੋ ਕਿ ਸੀ.ਆਈ.ਆਰ.ਐਫ. ਹਾਈ ਮਾਰਕ ਦੁਆਰਾ ਸੰਚਾਲਿਤ ਇਕ ਮਾਈਕ੍ਰੋਸਾਈਟ ਹੈ, ਜੋ ਕਿ ਗਿਆਨ ਭਾਈਵਾਲ ਹੈ | ਇਹ ਭਾਰਤ ਦੇ ਵੱਖ-ਵੱਖ 'ਕ੍ਰੈਡਿਟ ਲੈਂਡਸਕੇਪ' ਲਈ ਤਿਆਰ ਕੀਤੀ ਗਈ ਮੁਫ਼ਤ ਕ੍ਰੈਡਿਟ ਸਕੋਰ ਜਾਂਚ ਅਤੇ ਸਮਝਣ 'ਚ ਆਸਾਨ ਵਿਦਿਅਕ ਸਮੱਗਰੀ ਦੀ ਪੇਸ਼ਕਸ਼ ਕਰਦੀ ਹੈ | ਪਹਿਲੀ ਵਾਰ ਕ੍ਰੈਡਿਟ ਭਾਲਣ ਵਾਲਿਆਂ ਲਈ ਮਾਈਕ੍ਰੋਸਾਈਟ ਕ੍ਰੈਡਿਟ ਪ੍ਰੋਫਾਈਲ ਬਣਾਉਣ ਲਈ ਕਦਮ-ਦਰ-ਕਦਮ ਮਾਰਗਦਰਸ਼ਨ ਦੀ ਪੇਸ਼ਕਸ਼ ਕਰਦੀ ਹੈ | ਇਸੇ ਤਰ੍ਹਾਂ ਮੌਜੂਦਾ ਉਧਾਰ ਲੈਣ ਵਾਲਿਆਂ ਲਈ ਭਾਵੇਂ ਉਹ ਨਿੱਜੀ ਕਰਜ਼ਾ, ਕਾਰ ਲੋਨ ਜਾਂ ਹੋਮ ਲੋਨ ਲਈ ਅਰਜ਼ੀ ਦੇ ਰਹੇ ਹੋਣ, ਪਲੇਟਫਾਰਮ ਉਨ੍ਹਾਂ ਨੂੰ ਇਹ ਸਮਝਣ 'ਚ ਮਦਦ ਕਰਦਾ ਹੈ ਕਿ ਰੋਜ਼ਾਨਾ ਵਿੱਤੀ ਵਿਹਾਰ ਉਨ੍ਹਾਂ ਦੇ ਕ੍ਰੈਡਿਟ ਸਕੋਰ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ |

ਪਿਛਲੀ ਖ਼ਬਰ ਪੱਖੋ ਕਲਾਂ ਵਿਖੇ ਨਵਜਨਮਿਆ ਮਿ੍ਤਕ ਬੱਚਾ ਮਿਲਿਆ, ਪੁਲਿਸ ਵਲੋਂ ਜਾਂਚ ਸ਼ੁਰੂ <br/> ਅਗਲੀ ਖ਼ਬਰ 'ਰੰਗਲਾ ਪੰਜਾਬ' ਦੀ ਸ਼ਾਨਦਾਰ ਪੇਸ਼ਕਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।