29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

328 ਪਾਵਨ ਸਰੂਪਾਂ ਦੇ ਮਾਮਲੇ 'ਚ ਸਿੱਟ ਵਲੋਂ ਜਾਂਚ ਦੀ ਕਾਰਵਾਈ ਜਲਦ ਸ਼ੁਰੂ ਹੋਵੇਗੀ

ਅਜੀਤ ਡੈਸਕ 24-12-2025
ਅੰਮਿ੍ਤਸਰ, 23 ਦਸੰਬਰ (ਰੇਸ਼ਮ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਚਰਚਿਤ ਮਾਮਲੇ 'ਚ ਸਰਕਾਰ ਵਲੋਂ ਗਠਿਤ ਕੀਤੀ ਵਿਸੇਸ਼ ਜਾਂਚ ਟੀਮ ਵਲੋਂ ਇਸ ਦੀ ਵਿਸਥਾਰਿਤ ਜਾਂਚ ਜਲਦ ਸ਼ੁਰੂ ਕੀਤੀ ਜਾ ਰਹੀ ਹੈ | ਇਸ 'ਚ ਸਰਕਾਰ ਵਲੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਇਕ ਸਿੱਟ ਦਾ ਗਠਨ ਕੀਤਾ ਗਿਆ ਹੈ ਜਿਸ 'ਚ ਏ.ਆਈ.ਜੀ. ਵਿਜੀਲੈਂਸ ਜਗਤਪ੍ਰੀਤ ਸਿੰਘ ਨੂੰ ਸਿੱਟ ਦਾ ਕਨਵੀਨਰ ਲਾਇਆ ਗਿਆ ਹੈ ਜਦੋਂ ਕਿ ਡੀ.ਸੀ.ਪੀ. ਰਵਿੰਦਰਪਾਲ ਸਿੰਘ ਤੇ ਏ.ਡੀ.ਸੀ.ਪੀ. ਹਰਪਾਲ ਸਿੰਘ ਤੋਂ ਇਲਾਵਾ ਪਟਿਆਲਾ, ਲੁਧਿਆਣਾ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਇਹ ਟੀਮ ਮੁੱਢਲੇ ਤੌਰ ਤੇ ਅੰਮਿ੍ਤਸਰ 'ਚ ਦਰਜ ਮਾਮਲੇ ਜਿਸ ਮੁਤਾਬਿਕ ਲਾਪਤਾ ਸਰੂਪ ਤੇ ਬੇਅਦਬੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇਗੀ ਤੇ ਆਪਣੀ ਸਿੱਟਾ ਰਿਪੋਰਟ ਸਰਕਾਰ ਨੂੰ ਪੇਸ਼ ਕਰੇਗੀ |

ਪਿਛਲੀ ਖ਼ਬਰ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਫ਼ੌਜਾਂ ਦੀ ਸੂਚੀ 'ਚ ਭਾਰਤ ਚੌਥੇ ਤੇ ਪਾਕਿ 12ਵੇਂ ਸਥਾਨ 'ਤੇ <br/> ਅਗਲੀ ਖ਼ਬਰ ਖੇਤੀਬਾੜੀ ਮੰਤਰੀ ਖੁੱਡੀਆਂ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।