29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗਰਭਵਤੀ ਪਤਨੀ ਦੀ ਹੱਤਿਆ

ਅਜੀਤ ਡੈਸਕ 24-12-2025
ਲੁਧਿਆਣਾ, 23 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਾਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਜਾ ਕਾਲੋਨੀ ਵਿਚ ਇਕ ਸ਼ਰਾਬੀ ਪਤੀ ਵਲੋਂ ਆਪਣੀ ਗਰਭਵਤੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ | ਪੁਲਿਸ ਵਲੋਂ ਪਤੀ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਪਹਿਲਾਂ ਇਸ ਮੌਤ ਨੂੰ ਕੁਦਰਤੀ ਮੌਤ ਦੱਸਿਆ ਜਾ ਰਿਹਾ ਸੀ, ਪਰ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਉਣ 'ਤੇ ਪੁਲਿਸ ਵਲੋਂ ਦੇਰ ਸ਼ਾਮ ਇਸ ਸੰਬੰਧੀ ਕਾਰਵਾਈ ਕੀਤੀ ਹੈ | ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਔਰਤ ਪੁਸ਼ਪਾ ਦੇਵੀ (38) ਦੇ ਭਰਾ ਵਿਜੇ ਕੁਮਾਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਮਿ੍ਤਕ ਦੇ ਪਤੀ ਵਿਜੇ ਕੁਮਾਰ (40) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਕਥਿਤ ਦੋਸ਼ੀ ਵਿਜੇ ਕੁਮਾਰ ਨਗਰ ਨਿਗਮ ਵਿਚ ਠੇਕੇ 'ਤੇ ਕੰਮ ਕਰਦਾ ਹੈ ਅਤੇ ਇਹ ਉਸ ਦਾ ਪੁਸ਼ਪਾ ਨਾਲ ਦੂਜਾ ਵਿਆਹ ਸੀ | ਸਹਾਇਕ ਪੁਲਿਸ ਕਮਿਸ਼ਨਰ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਸ਼ਪਾ ਅਤੇ ਵਿਜੇ ਦਾ ਵਿਆਹ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ ਵਿਆਹ ਤੋਂ ਉਨ੍ਹਾਂ ਦਾ 2 ਸਾਲ ਦਾ ਇਕ ਪੁੱਤਰ ਹੈ | ਪਹਿਲੇ ਵਿਆਹ ਤੋਂ ਪੁਸ਼ਪਾ ਦੇ ਦੋ ਬੱਚੇ ਹਨ, ਜੋ ਪੁਸ਼ਪਾ ਦੇ ਮਾਪਿਆਂ ਨਾਲ ਰਹਿੰਦੇ ਹਨ | ਹੁਣ ਪੁਸ਼ਪਾ ਅੱਠ ਮਹੀਨਿਆਂ ਦੀ ਗਰਭਵਤੀ ਸੀ | ਪੁਸ਼ਪਾ ਦੇ ਭਰਾ ਅਜੇ ਨੇ ਦੋਸ਼ ਲਗਾਇਆ ਕਿ ਵਿਜੇ ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ਰਾਬ ਪੀਣ ਤੋਂ ਬਾਅਦ ਹਮੇਸ਼ਾ ਪੁਸ਼ਪਾ ਨੂੰ ਕੁੱਟਦਾ ਸੀ, ਕਿਉਂਕਿ ਉਹ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ | ਸੋਮਵਾਰ ਨੂੰ ਵੀ ਵਿਜੇ ਨੇ ਸ਼ਰਾਬੀ ਹਾਲਤ ਵਿਚ ਪੁਸ਼ਪਾ ਨੂੰ ਕੁੱਟਿਆ, ਜਿਸ ਤੋਂ ਬਾਅਦ ਪੁਸ਼ਪਾ ਦੀ ਮੌਤ ਹੋ ਗਈ |

ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਮਜ਼ਦੂਰਾਂ ਦੀ ਰੋਜ਼ੀ-ਰੋਟੀ ਨਾਲ ਜਾਣ-ਬੁੱਝ ਕੇ ਖਿਲਵਾੜ ਕਰਨਾ ਬੇਹਦ ਮੰਦਭਾਗਾ- ਪੂਨੀਆਂ, ਤਰਖਾਣ ਮਾਜ... ਅਗਲੀ ਖ਼ਬਰ ਸੈਸ਼ਨ ਅਦਾਲਤ ਨੇ ਪੰਜ ਮਾਮਲਿਆਂ 'ਚ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਦੀ ਗਿ੍ਫ਼ਤਾਰੀ 'ਤੇ ਲਗਾਈ ਰੋਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।