15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪਾਕਿ ਰੇਂਜਰਜ਼ ਨੇ ਭਾਰਤੀ ਨਾਗਰਿਕ ਨੂੰ 49 ਦਿਨਾਂ ਤੱਕ ਹਿਰਾਸਤ 'ਚ ਰੱਖਿਆ <br/>

ਅਜੀਤ ਡੈਸਕ 25-12-2025
ਅੰਮਿ੍ਤਸਰ, 24 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਰੇਂਜਰਜ਼ ਵਲੋਂ 3 ਨਵੰਬਰ ਨੂੰ ਪਾਕਿ ਸਰਹੱਦ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਕਾਬੂ ਕੀਤੇ ਗਏ ਭਾਰਤੀ ਨਾਗਰਿਕ ਸ਼ਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਨੂੰ ਲਗਭਗ 49 ਦਿਨਾਂ ਤਕ ਹਿਰਾਸਤ 'ਚ ਰੱਖਿਆ ਗਿਆ | ਇਸ ਦੌਰਾਨ ਉਸ ਤੋਂ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ., ਆਈ. ਬੀ. ਅਤੇ ਹੋਰ ਸੁਰੱਖਿਆ ਅਤੇ ਖ਼ੁਫ਼ੀਆ ਏਜੰਸੀਆਂ ਵਲੋਂ ਪੁੱਛਗਿੱਛ ਕੀਤੀ ਗਈ | ਇਸ ਉਪਰੰਤ ਉਨ੍ਹਾਂ ਨੇ 20 ਦਸੰਬਰ ਨੂੰ ਭਾਰਤੀ ਨਾਗਰਿਕ ਸ਼ਰਨਦੀਪ ਸਿੰਘ ਨੂੰ ਜ਼ਿਲ੍ਹਾ ਕਸੂਰ ਦੇ ਗੰਡਾ ਸਿੰਘ ਪੁਲਿਸ ਥਾਣੇ ਦੇ ਹਵਾਲੇ ਕਰ ਦਿੱਤਾ | ਇਸ ਬਾਰੇ 'ਚ ਐੱਸ. ਆਈ. ਰੇਂਜਰ ਮੁਹੰਮਦ ਨਸੀਰ ਵਲੋਂ ਥਾਣਾ ਗੰਡਾ ਸਿੰਘ ਵਿਖੇ ਸ਼ਰਨਦੀਪ ਸਿੰਘ ਦੀ ਹਵਾਲਗੀ ਸੰਬੰਧੀ ਦਰਜ ਕਰਵਾਈ ਰਿਪੋਰਟ ਮੁਤਾਬਿਕ ਜ਼ਿਲ੍ਹਾ ਕਸੂਰ ਦੇ ਸਰਹੱਦੀ ਖੇਤਰ ਸਹਿਜਰਾ ਵਿਖੇ 3 ਨਵੰਬਰ ਨੂੰ ਪਾਕਿਸਤਾਨੀ ਸਮੇਂ ਮੁਤਾਬਿਕ ਸਵੇਰੇ 1:30 ਵਜੇ ਭਾਰਤੀ ਨਾਗਰਿਕ ਨੂੰ ਸ਼ੱਕੀ ਹਾਲ 'ਚ ਉਸ ਵੇਲੇ ਹਿਰਾਸਤ 'ਚ ਲਿਆ ਗਿਆ, ਜਦੋਂ ਉਹ ਸਰਹੱਦ ਪਾਰ ਕਰਕੇ ਪਾਕਿਸਤਾਨੀ ਖੇਤਰ ਵਿਚ ਦਾਖਲ ਹੋਇਆ | ਸਰਹੱਦ ਪਾਰ ਦੇ ਸੂਤਰਾਂ ਨਾਲ ਇਸ ਬਾਰੇ 'ਚ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਸ਼ਰਨਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਖ਼ਿਲਾਫ਼ ਭਾਰਤ 'ਚ ਇਕ ਮਾਮਲੇ 'ਚ ਐੱਫ. ਆਈ. ਆਰ. ਦਰਜ ਹੈ ਅਤੇ ਉਹ ਜੇਲ੍ਹ 'ਚ ਵੀ ਰਹਿ ਚੁੱਕਿਆ ਹੈ | ਉਕਤ ਸੂਤਰ ਨੇ ਦੱਸਿਆ ਕਿ ਗੰਡਾ ਸਿੰਘ ਥਾਣੇ ਦੀ ਪੁਲਿਸ ਨੇ ਇਸ ਮਾਮਲੇ 'ਚ ਵਧੇਰੇ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕੀਤਾ ਹੈ | ਉਸ ਨੇ ਦੱਸਿਆ ਕਿ ਪਾਕਿ 'ਚ 5 ਦਿਨਾਂ ਦੀਆਂ ਸਰਕਾਰੀ ਛੁੱਟੀਆਂ ਕਾਰਨ ਅਗਲੇ ਹਫ਼ਤੇ ਸ਼ਰਨਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ |

ਪਿਛਲੀ ਖ਼ਬਰ ਚਾਰ ਸਾਹਿਬਜ਼ਾਦੇ ਨਾ ਹੀ ਬਾਲ, ਨਾ ਹੀ ਵੀਰ ਹਨ ਬਲਕਿ ਉਹ ਗੁਰੂ ਸਾਹਿਬ ਦੀ ਜੋਤ ਹਨ-ਧਾਮੀ <br/> ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਪੰਜਾਬ ਭਰ 'ਚ 3,100 ਸਟੇਡੀਅਮਾਂ ਦਾ ਕੰਮ ਜੂਨ 2026 ਤੱਕ ਮੁਕੰਮਲ ਕਰਨ ਦੇ ਨਿਰਦੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।