15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮਾਂ ਵਲੋਂ ਧੀ ਤੇ ਪੁੱਤਰ ਸਮੇਤ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ

ਅਜੀਤ ਡੈਸਕ 25-12-2025
ਸੰਦੌੜ (ਸੰਗਰੂਰ), 24 ਦਸੰਬਰ (ਗੁਰਪ੍ਰੀਤ ਸਿੰਘ ਚੀਮਾ)-ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਭੂਦਨ ਵਿਖੇ ਅੱਜ ਤੜਕਸਾਰ ਇਕੋ ਪਰਿਵਾਰ ਦੀਆਂ ਦੋ ਔਰਤਾਂ ਅਤੇ 8 ਸਾਲ ਦੇ ਬੱਚੇ ਦੀ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਦਰਪਾਲ ਕੌਰ ਪਤਨੀ ਸਵ. ਭਵਨਦੀਪ ਸਿੰਘ, ਉਸ ਦਾ ਪੁੱਤਰ ਜੌਰਡਨ (8) ਸਾਲ ਅਤੇ ਇੰਦਰਪਾਲ ਕੌਰ ਦੀ ਮਾਤਾ ਹਰਦੀਪ ਕੌਰ ਪਤਨੀ ਅੱਛਰਾ ਸਿੰਘ ਵਾਸੀ ਗੁਰਬਖਸਪੁਰਾ ਗੰਡੇਵਾਲ ਦੀ ਕਿਸੇ ਜ਼ਹਿਰੀਲੀ ਚੀਜ਼ ਨਿਗਲ ਜਾਣ ਕਾਰਣ ਮੌਤ ਹੋ ਗਈ | ਮਿ੍ਤਕ ਇੰਦਰਪਾਲ ਕੌਰ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਰਾਹੀਂ ਪਿੰਡ ਭੂਦਨ ਦੇ ਹੀ ਕੁਝ ਲੋਕਾਂ ਤੇ ਉਸ ਨੰੂ ਤੰਗ ਪ੍ਰੇਸ਼ਾਨ ਕਰਨ ਅਤੇ ਜਾਨ ਤੋਂ ਮਾਰ ਦੇਣ ਦੇ ਦੋਸ਼ ਲਗਾਏ ਸਨ | ਉਸ ਨੇ ਵੀਡੀਓ ਜਾਰੀ ਕਰਦੇ ਹੋਏ ਦੋਸ਼ ਲਗਾਇਆ ਸੀ ਕਿ ਸਾਡੀ ਤਿੰਨਾਂ ਦੀ ਮੌਤ ਲਈ ਉਕਤ ਵਿਅਕਤੀ ਜ਼ਿੰਮੇਵਾਰ ਹੋਣਗੇ ਪਰ ਅਚਾਨਕ ਅੱਜ ਤੜਕਸਾਰ ਹੀ ਇੰਦਰਪਾਲ ਕੌਰ, ਉਸ ਦੇ ਪੁੱਤਰ ਜੌਰਡਨ ਅਤੇ ਉਸ ਦੀ ਮਾਤਾ ਹਰਦੀਪ ਕੌਰ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਗਈ | ਮਿ੍ਤਕ ਇੰਦਰਪਾਲ ਕੌਰ ਦੇ ਭਰਾ ਕੁਲਦੀਪ ਸਿੰਘ ਪੁੱਤਰ ਅੱਛਰਾ ਸਿੰਘ ਗੰਡੇਵਾਲ ਅਤੇ ਮਾਮੇ ਦੇ ਲੜਕੇ ਜਤਿੰਦਰ ਸਿੰਘ ਭੈਣੀ ਮਹਿਰਾਜ ਨੇ ਕਿਹਾ ਕਿ ਇੰਦਰਪਾਲ ਕੌਰ ਦੇ ਪਤੀ ਦੀ 2018 ਵਿਚ ਮੌਤ ਹੋ ਗਈ ਸੀ ਅਤੇ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਬੱਚੇ ਅਤੇ ਆਪਣੀ ਮਾਤਾ ਦੇ ਨਾਲ ਪਿੰਡ ਭੂਦਨ ਵਿਖੇ ਰਹਿ ਰਹੀ ਸੀ | ਪਤੀ ਦੀ ਮੌਤ ਤੋਂ ਬਾਅਦ ਮਿ੍ਤਕਾ ਦੀ ਸੱਸ ਅਤੇ ਕੁਝ ਵਿਅਕਤੀ ਇੰਦਰਪਾਲ ਕੌਰ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ | ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਸਾਰੇ ਜਣਿਆਂ ਤੋਂ ਦੁਖੀ ਹੋ ਕੇ ਉਨ੍ਹਾਂ ਦੀ ਭੈਣ ਨੇ ਆਖ਼ਰਕਾਰ ਆਪਣੀ ਮਾਂ ਅਤੇ ਬੱਚੇ ਸਮੇਤ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ | ਇਸ ਮਾਮਲੇ ਵਿਚ ਥਾਣਾ ਸੰਦੌੜ ਦੀ ਪੁਲਿਸ ਵਲੋਂ ਮਾਮਲੇ ਦੀ ਤਫ਼ਤੀਸ਼ ਕਰ ਕੇ ਅਗਲੇਰੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ | ਥਾਣਾ ਸੰਦੌੜ ਦੀ ਪੁਲਿਸ ਵਲੋਂ ਦੇਰ ਸ਼ਾਮ ਤੱਕ ਮਿ੍ਤਕਾਂ ਇੰਦਰਪਾਲ ਕੌਰ ਦੇ ਭਰਾ ਕੁਲਦੀਪ ਸਿੰਘ ਵਾਸੀ ਗੰਡੇਵਾਲ ਦੇ ਬਿਆਨਾਂ ਦੇ ਆਧਾਰ ਉੱਤੇ 10 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਚਾਰ ਰੋਜ਼ਾ ਅੱਠਵਾਂ ਪੀਪਲਜ਼ ਲਿਟਰੇਰੀ ਫ਼ੈਸਟੀਵਲ ਅੱਜ ਤੋਂ ਅਗਲੀ ਖ਼ਬਰ ਚਾਰ ਸਾਹਿਬਜ਼ਾਦੇ ਨਾ ਹੀ ਬਾਲ, ਨਾ ਹੀ ਵੀਰ ਹਨ ਬਲਕਿ ਉਹ ਗੁਰੂ ਸਾਹਿਬ ਦੀ ਜੋਤ ਹਨ-ਧਾਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।