15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੰਯੁਕਤ ਰਾਸ਼ਟਰ ਨੇ ਬੁਸ਼ਰਾ ਬੀਬੀ ਦੀ ਸਥਿਤੀ 'ਤੇ ਪ੍ਰਗਟਾਈ ਚਿੰਤਾ <br/>

ਅਜੀਤ ਡੈਸਕ 25-12-2025
ਅੰਮਿ੍ਤਸਰ, 24 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਲੰਬੇ ਸਮੇਂ ਤੋਂ ਕੈਦ 'ਚ ਹਨ | ਉਨ੍ਹਾਂ ਦੀ ਸਿਹਤ ਬਾਰੇ ਲਗਾਤਾਰ ਅਟਕਲਾਂ ਲਗਾਈਆਂ ਜਾ ਰਹੀਆਂ ਹਨ | ਇਸ ਦੌਰਾਨ ਸੰਯੁਕਤ ਰਾਸ਼ਟਰ ਨੇ ਬੁਸ਼ਰਾ ਬੀਬੀ ਦੀ ਤੰਦਰੁਸਤੀ ਬਾਰੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਨਜ਼ਰਬੰਦੀ ਦੀਆਂ ਮੌਜੂਦਾ ਸਥਿਤੀਆਂ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰ ਰਹੀਆਂ ਹਨ | ਤਸ਼ੱਦਦ, ਅਣਮਨੁੱਖੀ ਵਿਵਹਾਰ ਬਾਰੇ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਦੂਤ ਐਲਿਸ ਜਿਲ ਐਡਵਰਡਸ ਨੇ ਕਿਹਾ ਕਿ ਪਾਕਿ ਦੀ ਇਹ ਸਪਸ਼ਟ ਜ਼ਿੰਮੇਵਾਰੀ ਹੈ ਕਿ ਉਹ ਬੁਸ਼ਰਾ ਬੀਬੀ ਦੀ ਨਜ਼ਰਬੰਦੀ ਦੌਰਾਨ ਉਨ੍ਹਾਂ ਦੀ ਸਿਹਤ, ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਏ | ਉਨ੍ਹਾਂ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਜ਼ਰਬੰਦੀ ਦੀਆਂ ਸਥਿਤੀਆਂ ਦੁਰਵਿਵਹਾਰ ਜਾਂ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀਆਂ ਚਾਹੀਦੀਆਂ | ਇਸ ਬਾਰੇ ਜਾਰੀ ਰਿਪੋਰਟਾਂ ਦੇ ਅਨੁਸਾਰ ਬੁਸ਼ਰਾ ਬੀਬੀ ਨੂੰ ਇਕ ਬਹੁਤ ਹੀ ਛੋਟੇ, ਬਿਨਾ ਰੌਸ਼ਨਦਾਨ ਵਾਲੇ ਸੈੱਲ 'ਚ ਰੱਖਿਆ ਗਿਆ ਹੈ, ਜੋ ਕਿ ਬਹੁਤ ਹੀ ਗੰਦਾ ਅਤੇ ਕੀੜੇ-ਮਕੌੜਿਆਂ ਤੇ ਚੂਹਿਆਂ ਨਾਲ ਭਰਿਆ ਹੋਇਆ ਹੈ |

ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਦਾ ਨਵਾਂ ਸਾਲ ਸ਼ੁਰੂ ਹੋਵੇਗਾ ਧਰਨਿਆਂ ਦੇ ਨਾਲ <br/> ਅਗਲੀ ਖ਼ਬਰ ਕਾਂਗਰਸ ਦੇ ਕਈ ਸੀਨੀਅਰ ਆਗੂ ਭਾਜਪਾ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।