17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਹੀਦੀ ਦਿਹਾੜਿਆਂ ਨਾਲ ਜੁੜੇ ਮਾਮਲਿਆਂ 'ਚ ਨਾਮਕਰਨ ਨੂੰ ਸਿਆਸੀ ਵਿਵਾਦ ਬਣਾਉਣਾ ਦੁਖਦਾਈ-ਬੱਲੀਏਵਾਲ <br/>

ਅਜੀਤ ਡੈਸਕ 26-12-2025

ਚੰਡੀਗੜ੍ਹ, 25 ਦਸੰਬਰ (ਸੰਦੀਪ ਕੁਮਾਰ ਮਾਹਨਾ)-'ਵੀਰ ਬਾਲ ਦਿਵਸ' ਦੇ ਨਾਂਅ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਬੁਲਾਰੇ ਪਿ੍ਤਪਾਲ ਸਿੰਘ ਬੱਲੀਏਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਸਿਆਸੀ ਦੋ ਮੁਖੀ ਨੀਤੀ ਅਪਣਾਉਣ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸੀ, ਉਦੋਂ ਤੱਕ 'ਬਾਲ ਦਿਵਸ' ਦਾ ਨਾਂਅ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਮਨਜ਼ੂਰ ਸੀ ਪਰ ਗੱਠਜੋੜ ਟੁੱਟਣ ਮਗਰੋਂ ਉਹੀ ਨਾਂਅ ਵਿਵਾਦਿਤ ਕਿਵੇਂ ਬਣ ਗਿਆ | ਬੱਲੀਏਵਾਲ ਨੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਜਵਾਬ ਦਿੰਦਿਆਂ ਉਨ੍ਹਾਂ ਦਾ ਸਾਲ 2019 ਦਾ ਇਕ ਪੁਰਾਣਾ ਟਵੀਟ ਸਬੂਤ ਵਜੋਂ ਪੇਸ਼ ਕੀਤਾ | ਉਸ ਟਵੀਟ 'ਚ ਹਰਸਿਮਰਤ ਕੌਰ ਬਾਦਲ ਨੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 'ਬਾਲ ਦਿਵਸ' ਮਨਾਉਣ ਦੀ ਸਪੱਸ਼ਟ ਵਕਾਲਤ ਕੀਤੀ ਸੀ | ਬੱਲੀਏਵਾਲ ਨੇ ਸਵਾਲ ਉਠਾਇਆ ਕਿ ਜੇ 2019 ਤੱਕ 'ਬਾਲ ਦਿਵਸ' ਨਾਂਅ ਸਹੀ ਸੀ ਤਾਂ 'ਵੀਰ' ਸ਼ਬਦ ਸ਼ਾਮਿਲ ਹੋਣ ਨਾਲ ਉਹ ਗਲਤ ਕਿਵੇਂ ਹੋ ਗਿਆ? ਉਨ੍ਹਾਂ ਦੱਸਿਆ ਕਿ 2018 'ਚ ਦਿੱਲੀ ਦੇ ਵਿਗਿਆਨ ਭਵਨ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐਸ. ਜੀ. ਐਮ. ਸੀ.) ਵਲੋਂ ਕਰਵਾਏ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ 'ਵੀਰ ਬਾਲ ਦਿਵਸ' ਨਾਂਅ 'ਤੇ ਆਪਣੀ ਸਹਿਮਤੀ ਦਿੱਤੀ ਸੀ, ਪਰ ਹੁਣ ਅਕਾਲੀ ਦਲ ਇਸ ਮਾਮਲੇ 'ਤੇ ਆਪਣਾ ਸਟੈਂਡ ਬਦਲ ਰਿਹਾ ਹੈ |

ਪਿਛਲੀ ਖ਼ਬਰ ਗੁਰਦੁਆਰਾ ਕੰਗਣ ਘਾਟ ਵਿਖੇ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਲੰਗਰ ਦੀ ਸ਼ੁਰੂਆਤ <br/> ਅਗਲੀ ਖ਼ਬਰ ਦਿੱਲੀ 'ਚ 13 ਸਾਲ ਦੀ ਲੜਕੀ ਦਾ ਸੈਲੂਨ ਮਾਲਕ ਅਤੇ ਉਸ ਦੇ ਸਾਥੀ ਵਲੋਂ ਜਿਨਸੀ ਸ਼ੋਸ਼ਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।