17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਲਹਿੰਦੇ ਪੰਜਾਬ ਦੇ ਸਿੱਖਾਂ ਨੂੰ ਮਰੀਅਮ ਨਵਾਜ਼ ਨੇ ਹੈਲਮਟ ਪਾਉਣ ਤੋਂ ਦਿੱਤੀ ਛੂਟ <br/>

ਅਜੀਤ ਡੈਸਕ 26-12-2025

ਅੰਮਿ੍ਤਸਰ, 25 ਦਸੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਿ੍ਸਮਸ ਸਮਾਗਮ ਦੌਰਾਨ ਘੱਟ-ਗਿਣਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੂਬੇ ਦੀ ਟ੍ਰੈਫਿਕ ਪੁਲਿਸ ਨੂੰ ਹਿਦਾਇਤ ਦਿੱਤੀ ਹੈ ਕਿ ਪਾਕਿਸਤਾਨੀ ਪਗੜੀਧਾਰੀ ਸਿੱਖਾਂ ਨੂੰ ਦੋ ਪਹੀਆ ਵਾਹਨ ਚਲਾਉਣ ਲੱਗਿਆਂ ਹੈਲਮਟ ਪਹਿਨਣ ਤੋਂ ਛੂਟ ਦਿੱਤੀ ਜਾਵੇ | ਪਾਕਿ ਦੇ ਪੰਜਾਬ, ਸਿੰਧ ਅਤੇ ਖ਼ੈਬਰ ਪਖਤੂਨਖਵਾ ਸੂਬਿਆਂ 'ਚ ਮੋਟਰਸਾਈਕਲ ਸਵਾਰ ਸਿੱਖ ਨੌਜਵਾਨਾਂ ਦੇ ਵਾਹਨ ਚਲਾਉਣ ਮੌਕੇ ਹੈਲਮਟ (ਲੋਹ ਟੋਪ) ਨਾ ਪਹਿਨਣ 'ਤੇ ਪੰਜਾਬ ਸੇਫ਼ ਸਿਟੀਜ਼ ਅਥਾਰਿਟੀ (ਪੀ. ਐੱਸ. ਸੀ. ਏ.) ਵਲੋਂ ਜਾਰੀ ਹਿਦਾਇਤਾਂ ਮੁਤਾਬਿਕ ਟ੍ਰੈਫਿਕ ਕੈਮਰਿਆਂ ਰਾਹੀਂ ਈ-ਚਲਾਨ ਕੱਟੇ ਜਾ ਰਹੇ ਹਨ | ਜਿਸ ਨੂੰ ਲੈ ਕੇ ਪਾਕਿ ਸਿੱਖ ਭਾਈਚਾਰੇ ਵਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀ | ਪਾਕਿ 'ਚ ਟਰੈਫ਼ਿਕ ਪੁਲਿਸ ਵਲੋਂ ਹੈਲਮਟ ਨਾ ਪਾਉਣ ਵਾਲੇ ਲੋਕਾਂ ਦਾ ਸਿਰਫ਼ ਈ-ਚਲਾਨ ਕੱਟ ਕੇ ਉਨ੍ਹਾਂ ਤੋਂ 2000 ਰੁਪਏ ਤਕ ਦਾ ਜੁਰਮਾਨਾ ਹੀ ਨਹੀਂ ਵਸੂਲਿਆ ਜਾ ਰਿਹਾ, ਬਲਕਿ ਨਾਲ ਹੀ ਪੈਟਰੋਲ ਪੰਪ ਵਾਲਿਆਂ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਬਿਨਾ ਹੈਲਮਟ ਪਹਿਨੇ ਦੋ ਪਹੀਆ ਚਾਲਕ ਨੂੰ ਪੈਟਰੋਲ ਨਾ ਦਿੱਤਾ ਜਾਵੇ |

ਪਿਛਲੀ ਖ਼ਬਰ ਦੇਸ਼ ਭਰ 'ਚ ਕੋਲਡ ਸਟੋਰੇਜ ਸਮਰੱਥਾ 397 ਲੱਖ ਤੇ ਪੰਜਾਬ 'ਚ 26 ਲੱਖ ਮੀਟਿ੍ਕ ਟਨ ਹੋਣ ਦੇ ਬਾਵਜੂਦ ਫ਼ਸਲਾਂ ਦੀ ਬਰਬਾਦੀ ਚ... ਅਗਲੀ ਖ਼ਬਰ ਇਮਰਾਨ ਖ਼ਾਨ ਸਿਰਫ਼ ਸਥਾਪਤੀ ਨਾਲ ਗੱਲਬਾਤ ਚਾਹੁੰਦੇ-ਖ਼ਵਾਜਾ ਆਸਿਫ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।