17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪੰਜਾਬ ਸਰਕਾਰ ਦੁੱਧ ਦੀਆਂ ਕੀਮਤਾਂ 'ਤੇ ਕੀਤੀ ਕਟੌਤੀ ਦਾ ਫ਼ੈਸਲਾ ਵਾਪਸ ਲਵੇ-ਸਦਰਪੁਰਾ <br/>

ਅਜੀਤ ਡੈਸਕ 26-12-2025

ਜਗਰਾਉਂ, 25 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ.ਡੀ.ਐੱਫ.ਏ.) ਦੇ ਪ੍ਰਬੰਧਕਾਂ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸ: ਦਲਜੀਤ ਸਿੰਘ ਸਦਰਪੁਰਾ ਦੀ ਪ੍ਰਧਾਨਗੀ ਹੋਈ | ਇਸ ਮੌਕੇ ਸੰਸਥਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਪੱਤਰ ਭੇਜਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਦੁੱਧ ਦੀਆਂ 'ਚ ਕਟੌਤੀ ਦਾ ਫ਼ੈਸਲਾ ਜੋ 21 ਦਸੰਬਰ ਨੂੰ ਜਾਰੀ ਕੀਤਾ ਗਿਆ ਹੈ, ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਕਿਉਂਕਿ ਇਸ ਨਾਲ ਲੱਖਾਂ ਡੇਅਰੀ ਫਾਰਮਰਾਂ ਦਾ ਭਵਿੱਖ ਜੁੜਿਆ ਹੋਇਆ ਹੈ | ਇਸ ਮੌਕੇ ਪੀ.ਡੀ.ਐੱਫ.ਏ. ਜਥੇਬੰਦੀ ਵਲੋਂ ਲਿਖੇ ਪੱਤਰ 'ਚ ਦੱਸਿਆ ਗਿਆ ਕਿ ਦੁੱਧ ਦੀ ਕੀਮਤ ਵਿਚ 21 ਦਸੰਬਰ 2025 ਤੋਂ ਹੋਈ 20 ਰੁਪਏ ਪ੍ਰਤੀ ਕਿੱਲੋ ਫੈਟ ਦੀ ਤਾਜ਼ਾ ਕਟੌਤੀ ਡੇਅਰੀ ਕਿਸਾਨਾਂ ਲਈ ਇਕ ਘਾਤਕ ਫ਼ੈਸਲਾ ਹੈ | ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਸਰਕਾਰ ਵਲੋਂ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰਨ ਦੇ ਲਗਾਤਾਰ ਭਰੋਸੇ ਦਿੱਤੇ ਗਏ ਸਨ ਪਰ ਵਾਧਾ ਕਰਨ ਦੀ ਬਜਾਏ ਕੀਮਤਾਂ ਨੂੰ ਘਟਾ ਦਿੱਤਾ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਦੁੱਧ ਦੀਆਂ ਕੀਮਤਾਂ ਵਿਚ ਕੀਤੀ ਗਈ 20 ਰੁਪਏ ਪ੍ਰਤੀ ਕਿੱਲੋ ਫੈਟ ਦੀ ਕਟੌਤੀ ਨੂੰ ਤੁਰੰਤ ਵਾਪਸ ਲਿਆ ਜਾਵੇ |

ਪਿਛਲੀ ਖ਼ਬਰ ਫਿਰੌਤੀ ਦੀ ਮੰਗ ਤੋਂ ਬਾਅਦ ਇਮੀਗ੍ਰੇਸ਼ਨ ਦਫ਼ਤਰ 'ਤੇ ਚੱਲੀਆਂ ਗੋਲੀਆਂ <br/> ਅਗਲੀ ਖ਼ਬਰ ਦੇਸ਼ ਭਰ 'ਚ ਕੋਲਡ ਸਟੋਰੇਜ ਸਮਰੱਥਾ 397 ਲੱਖ ਤੇ ਪੰਜਾਬ 'ਚ 26 ਲੱਖ ਮੀਟਿ੍ਕ ਟਨ ਹੋਣ ਦੇ ਬਾਵਜੂਦ ਫ਼ਸਲਾਂ ਦੀ ਬਰਬਾਦੀ ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।