ਧਰਮਕੋਟ, 16 ਜੂਨ (ਪਰਮਜੀਤ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਧਰਮਕੋਟ ਵਿਚ 6 ਮਹੀਨੇ ਦਾ ਮੁਫ਼ਤ ਕੰਪਿਊਟਰ ਅਤੇ ਸਿਲਾਈ ਕੋਰਸ ਕਰਵਾਇਆ ਜਾਂਦਾ ਹੈ | ਹਾਲ ਹੀ ਵਿਚ ਪਿਛਲੇ ਬੈਚ ਦੇ ਵਿਦਿਆਰਥੀਆਂ ਨੇ ਇਹ ਕੋਰਸ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਇਸ ਦੇ ਨਵੇਂ ਬੈਚ ਸ਼ੁਰੂ ਹਨ | ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀ ਦੀ ਕੌਂਸਲਿੰਗ ਹੁੰਦੀ ਹੈ | ਜਿਸ ਵਿਚ ਉਸ ਦੇ ਮਾਤਾ ਜਾਂ ਪਿਤਾ ਵਿਚੋਂ ਕਿਸੇ ਨੂੰ ਨਾਲ ਆਉਣਾ ਜਰੂਰੀ ਹੁੰਦਾ ਹੈ | ਇਸੇ ਲੜੀ ਤਹਿਤ ਇਸ ਕੋਰਸ ਦਾ ਕੌਂਸਲਿੰਗ ਸੈਸ਼ਨ ਮਿਤੀ 17 ਜੂਨ ਦਿਨ ਮੰਗਲਵਾਰ ਨੂੰ ਸਵੇਰੇ 12 ਵਜੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਚੌਂਕ ਸੂਦਾਂ ਸਾਹਮਣੇ ਬਾਡਰੀਆ ਟੇਲਰ ਧਰਮਕੋਟ ਵਿਖੇ ਹੋਵੇਗਾ | ਵਿਦਿਆਰਥੀ ਜੋ ਵੀ ਇਸ ਮੁਫ਼ਤ ਕੋਰਸ ਵਿਚ ਦਾਖਲਾ ਲੈਣਾ ਚਾਹੁੰਦੇ ਹਨ | ਉਹ ਆਪਣੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ ਦੀ ਕਾਪੀ ਦਸਵੀਂ ਦੇ ਸਰਟੀਫਿਕੇਟ ਦੀ ਕਾਪੀ ਅਤੇ ਆਪਣੀਆਂ ਚਾਰ ਪਾਸਪੋਰਟ ਸਾਈਜ਼ ਫ਼ੋਟੋਆਂ ਲੈ ਕੇ ਉਕਤ ਦਫ਼ਤਰ ਵਿਚ ਆ ਸਕਦੇ ਹਨ, ਵਿਦਿਆਰਥੀ ਲਈ ਇਹ ਛੇ ਮਹੀਨੇ ਦਾ ਕੋਰਸ ਪੂਰਾ ਕਰਨਾ ਲਾਜ਼ਮੀ ਹੋਵੇਗਾ ਅਤੇ ਕੋਰਸ ਪੂਰਾ ਹੋਣ ਤੋਂ ਬਾਅਦ ਉਸ ਨੂੰ ਸੰਸਥਾ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ | ਇਸ ਕੋਰਸ ਦੀ ਕੋਈ ਵੀ ਫ਼ੀਸ ਨਹੀਂ ਹੋਵੇਗੀ | ਚਾਹਵਾਨ ਵਿਦਿਆਰਥੀ ਕੱਲ੍ਹ ਉਕਤ ਪਤੇ 'ਤੇ ਦਿੱਤੇ ਸਮੇਂ ਅਨੁਸਾਰ ਪਹੁੰਚ ਸਕਦੇ ਹਨ |