ਫ਼ਤਿਹਗੜ੍ਹ ਪੰਜਤੂਰ, 16 ਜੂਨ (ਜਸਵਿੰਦਰ ਸਿੰਘ ਪੋਪਲੀ)-ਨਗਰ ਪੰਚਾਇਤ ਫ਼ਤਿਹਗੜ੍ਹ ਪੰਜਤੂਰ ਦੀ ਹਦੂਦ ਅੰਦਰ ਆਉਂਦੀਆਂ ਦੁਕਾਨਾਂ, ਮਕਾਨਾਂ ਅਤੇ ਹੋਰ ਪ੍ਰਾਪਰਟੀਆਂ ਦੇ ਪਿਛਲੇ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਪੈਨਲਟੀ ਤੇ ਵਿਆਜ ਤੋਂ ਬਚਣ ਦਾ ਮੁੜ ਸੁਨਹਿਰੀ ਮੌਕਾ ਹੈ ਤੇ ਲੋਕ ਆਪਣੇ ਰਹਿੰਦੇ ਪ੍ਰਾਪਰਟੀ ਟੈਕਸ ਨਗਰ ਪੰਚਾਇਤ ਵਿਖੇ ਜਲਦ ਜਮ੍ਹਾ ਕਰਵਾਉਣ | ਇਹ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਬਿ੍ਜ ਮੋਹਨ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ 15 ਮਈ 2025 ਨੂੰ ਜਾਰੀ ਹੋਏ ਨੋਟੀਫ਼ਿਕੇਸ਼ਨ ਮੁਤਾਬਿਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਸਤੇ ਵਾਧੂ ਖ਼ਰਚਿਆ ਤੋਂ ਬਚਣ ਦੀ ਕੁਝ ਸਮਾਂ ਵਧਾ ਕੇ ਹੋਰ ਰਾਹਤ ਦਿੱਤੀ ਹੈ | ਉਨ੍ਹਾਂ ਕਿਹਾ ਕਿ ਲੋਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਲੈਣ ਅਤੇ ਜੇਕਰ ਫਿਰ ਵੀ ਰਹਿੰਦਾ ਪ੍ਰਾਪਰਟੀ ਟੈਕਸ ਸੰਬੰਧਿਤ ਲੋਕਾਂ ਵਲੋਂ ਜਮ੍ਹਾ ਨਹੀਂ ਕਰਵਾਇਆ ਜਾਂਦਾ ਤਾਂ 31 ਜੁਲਾਈ ਤੋ ਬਾਅਦ ਪੈਨਲਟੀ ਤੋਂ ਬਣਦਾ ਵਿਆਜ ਵੀ ਟੈਕਸ ਦੇ ਨਾਲ ਵਸੂਲਣਯੋਗ ਹੋਵੇਗਾ |