30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਲਾਮਬੰਦ ਹੋਣ ਦਾ ਦਿੱਤਾ ਸੱਦਾ

ਅਜੀਤ ਡੈਸਕ 18-06-2025
ਨਿਹਾਲ ਸਿੰਘ ਵਾਲਾ, 17 ਜੂਨ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਬਲਾਕ ਕਾਂਗਰਸ ਕਮੇਟੀ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਦੀਨਾ ਵਲੋਂ ਕਾਂਗਰਸ ਦਫਤਰ ਨਿਹਾਲ ਸਿੰਘ ਵਾਲਾ ਵਿਖੇ ਰੱਖੀ ਗਈ | ਇਸ ਮੀਟਿੰਗ 'ਚ ਪਾਰਟੀ ਹਾਈਕਮਾਂਡ ਵਲੋਂ ਨਿਯੁਕਤ ਕੀਤੇ ਗਏ ਹਲਕਾ ਕੁਆਰਡੀਨੇਟਰ ਕੇ.ਕੇ. ਤਿਵਾੜੀ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਧਰਮਪਾਲ ਸਿੰਘ, ਸਵਰਨ ਸਿੰਘ ਆਦੀਵਾਲ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ, ਪ੍ਰਧਾਨ ਜਸਵੰਤ ਸਿੰਘ ਪੱਪੀ ਰਾਊਕੇ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕੇ ਅੰਦਰ ਇਕਜੁੱਟਤਾ ਨਾਲ ਲਾਮਬੰਦ ਹੋ ਕੇ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਸੂਬੇ ਅੰਦਰ ਕਾਂਗਰਸ ਸਰਕਾਰ ਬਣਾਉਣ ਦਾ ਸੱਦਾ ਦਿੱਤਾ | ਇਸ ਮੌਕੇ ਹਲਕਾ ਕੋਆਰਡੀਨੇਟਰ ਕੇ.ਕੇ. ਤਿਵਾੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਮਿਹਨਤ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਵਲੋਂ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਜੋ ਵੀ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਅਤੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਦੀਨਾਂ ਨੇ ਹਲਕਾ ਕੋਆਰਡੀਨੇਟਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ | ਇਸ ਮੌਕੇ ਸ਼ਹਿਰੀ ਪ੍ਰਧਾਨ ਰੂਪ ਲਾਲ ਮਿੱਤਲ, ਸਰਪੰਚ ਜਸਪਾਲ ਸਿੰਘ ਪੱਤੋ ਦੀਦਾਰ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਪੱਤੋ, ਸਾਬਕਾ ਸਰਪੰਚ ਸ਼ਿੰਦਰਪਾਲ ਸਿੰਘ ਰਣਸੀਂਹ, ਪ੍ਰਧਾਨ ਹਰਨੇਕ ਸਿੰਘ ਬਰਾੜ, ਗੁਰਮੇਲ ਸਿੰਘ ਖਾਈ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੋਪਾਲ ਮਿੱਤਲ ਯੂਥ ਪ੍ਰਧਾਨ ਨਿਹਾਲ ਸਿੰਘ ਵਾਲਾ, ਮਹਿੰਦਰ ਸਿੰਘ ਮਾਨ ਰਾਮਾ, ਪ੍ਰਧਾਨ ਸਤਵੰਤ ਸਿੰਘ ਕਾਲਾ ਰਣਸੀਂਹ, ਨੰਬਰਦਾਰ ਗੁਰਪ੍ਰੀਤ ਸਿੰਘ ਬਾਰੇਵਾਲਾ, ਰਵੀਇੰਦਰ ਸਿੰਘ ਰਵੀ ਲੋਪੋ, ਜਸਵੰਤ ਸਿੰਘ ਮਧੇਕੇ, ਪ੍ਰਧਾਨ ਹਰਫੂਲ ਸਿੰਘ ਮਾਣੂੰਕੇ, ਨੰਬਰਦਾਰ ਮਨਜੀਤ ਸਿੰਘ ਜੀਤੀ ਰੌਂਤਾ, ਵਿਜੇ ਮੰਤਰੀ, ਗੁਰਸੇਵਕ ਸਿੰਘ ਮੀਨੀਆ, ਪ੍ਰਧਾਨ ਰਣਜੀਤ ਸਿੰਘ ਦੀਨਾਂ, ਗੀਤਕਾਰ ਲੱਖੀ ਗਾਜੀਆਣਾ, ਸੰਦੀਪ ਸਿੰਘ ਸੋਨੀ ਹਿੰਮਤਪੁਰਾ, ਐਮ.ਸੀ. ਲਖਵਿੰਦਰ ਸਿੰਘ ਗੋਪਾ, ਯੂਥ ਪ੍ਰਧਾਨ ਪਰਮਵੀਰ ਸਿੰਘ ਮਾਣੂੰਕੇ, ਵਿਜੇ ਜੋਸ਼ੀ, ਅਜਮੇਰ ਸਿੰਘ ਕਿਸ਼ਨਗੜ੍ਹ, ਪ੍ਰਧਾਨ ਅਮਨਦੀਪ ਸਿੰਘ ਅਮਨਾ ਪੱਤੋ, ਕੁਲਦੀਪ ਸਿੰਘ ਰਣੀਆ, ਸਰਪੰਚ ਗੁਰਪ੍ਰੀਤ ਸਿੰਘ ਨਵਾਂ ਮਾਛੀਕੇ, ਸੋਹਣ ਸਿੰਘ ਗਾਜੀਆਣਾ, ਬਲਰਾਮ ਸਿੰਘ ਰਾਮੂ ਬੁਰਜ ਹਮੀਰਾ, ਕੇਵਲ ਸਿੰਘ ਖੋਟੇ, ਅਵਤਾਰ ਸਿੰਘ ਟੋਨੀ ਬਿਲਾਸਪੁਰ, ਜਸਵੀਰ ਸਿੰਘ ਜੱਸਾ ਬੌਡੇ, ਬਲਵੀਰ ਸਿੰਘ ਦਫ਼ਤਰ ਇੰਚਾਰਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੈਕਰੋ ਗਲੋਬਲ ਦੀ ਵਿਦਿਆਰਥਣ ਦਾ ਪੀ.ਟੀ.ਈ. ਦਾ ਨਤੀਜਾ ਸ਼ਾਨਦਾਰ- ਡੱਲਾ ਅਗਲੀ ਖ਼ਬਰ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਵਿਖੇ ਨਿਯੁਕਤੀ ਪੱਤਰ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।