ਬਾਘਾ ਪੁਰਾਣਾ, 18 ਜੂਨ (ਟਿੰਕੂ ਕਾਠਪਾਲ)-2014 ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਵਿਸ਼ਵ ਪੱਧਰ 'ਤੇ ਭਾਰਤ ਦੇ ਦਰਜੇ ਨੂੰ ਉੱਚਾ ਕੀਤਾ ਗਿਆ ਹੈ, ਉਸ ਦੀ ਚਰਚਾ ਅੱਜ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਹੋ ਰਹੀ ਹੈ ਅਤੇ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਭਾਰਤੀਆਂ ਨੂੰ ਹਰ ਜਗ੍ਹਾ ਸਤਿਕਾਰ ਮਿਲ ਰਿਹਾ ਹੈ | ਉਪਰੋਕਤ ਵਿਚਾਰ ਭਾਜਪਾ ਦੇ ਪੰਜਾਬ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੇ ਬਾਘਾ ਪੁਰਾਣਾ ਵਿਚ ਮੰਡਲ ਪ੍ਰਧਾਨ ਦੀਪਕ ਤਲਵਾੜ ਦੇ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਭਾਜਪਾ ਦੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ, ਮਹਿਲਾ ਮੋਰਚਾ ਦੀ ਪ੍ਰਧਾਨ ਮਮਤਾ ਸਿੰਗਲਾ, ਜਨਰਲ ਸਕੱਤਰ ਕੁਲਦੀਪ ਸਿੰਘ, ਜਨਰਲ ਸਕੱਤਰ ਪਵਨ ਸ਼ਰਮਾ, ਓਵਰਸੀਜ਼ ਸੈੱਲ ਇੰਚਾਰਜ ਵਿਨੋਦ ਕੁਮਾਰ, ਸੀਨੀਅਰ ਆਗੂ ਰਾਮ ਤੀਰਥ ਗੁੰਬਰ, ਯੁਵਾ ਮੋਰਚਾ ਦੇ ਉੱਪ ਪ੍ਰਧਾਨ ਜਤਿਨ ਬਠਲਾ, ਉੱਪ ਪ੍ਰਧਾਨ ਨਵਦੀਪ ਤਲਵਾੜ, ਦੀਪਕ ਸ਼ਰਮਾ ਉੱਪ ਪ੍ਰਧਾਨ, ਜਤਿੰਦਰ ਕੁਮਾਰ ਸਮਾਲਸਰ, ਰੇਹੂ ਤਲਵਾੜ, ਡਾ. ਗੁਲਸ਼ਨ ਕੁਮਾਰ ਕੈਸ਼ੀਅਰ, ਪੰਕਜ ਗੁੰਬਰ, ਮੋਹਿਤ ਮਹੇਸ਼ਵਰੀ ਅਤੇ ਹੋਰ ਹਾਜ਼ਰ ਸਨ | ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ 2014 ਤੋਂ ਦੇਸ਼ ਦੇ ਗਰੀਬ ਲੋਕਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਜ਼ਮੀਨੀ ਪੱਧਰ 'ਤੇ ਮਿਲ ਰਿਹਾ ਹੈ |