ਸਮਾਧ ਭਾਈ, 18 ਜੂਨ (ਜਗਰੂਪ ਸਿੰਘ ਸਰੋਆ)-ਅਹਿਮਦਾਬਾਦ 'ਚ ਵਾਪਰੀ ਜਹਾਜ਼ ਹਾਦਸੇ ਦੀ ਘਟਨਾ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ | ਇਸ ਜਹਾਜ਼ ਹਾਦਸੇ ਵਿਚ ਬੱਚੇ, ਨੌਜਵਾਨ ਤੇ ਬਜ਼ੁਰਗਾਂ ਦੀਆਂ ਜਾਨਾਂ ਚਲੀਆਂ ਗਈਆਂ ਤੇ ਕਈ ਲੋਕ ਜ਼ਖਮੀ ਹੋ ਗਏ | ਇਸ ਮੰਦਭਾਗੀ ਘਟਨਾ ਨੇ ਪੂਰੇ ਭਾਰਤ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਇਸ ਅਫਸੋਸਮਈ ਸਮੇਂ 'ਚ ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ ਦੇ ਵਿਦਿਆਰਥੀਆਂ, ਮੈਨੇਜਮੈਂਟ ਕਮੇਟੀ, ਪਿ੍ੰਸੀਪਲ ਕਿਰਨਾ ਰਾਣੀ ਅਤੇ ਅਧਿਆਪਕ ਸਾਹਿਬਾਨ ਨੇ ਇਸ ਹਾਦਸੇ ਵਿਚ ਵਿੱਛੜ ਗਈਆਂ ਰੂਹਾਂ ਅਤੇ ਜ਼ਖਮੀਆਂ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀਆਂ ਕਰਦਿਆਂ ਪਵਿੱਤਰ ਬਾਣੀ ਦਾ ਜਾਪ ਕੀਤਾ ਤੇ ਅਰਦਾਸ ਕੀਤੀ | ਇਸ ਸਮੇਂ ਪਿ੍ੰਸੀਪਲ ਸ਼੍ਰੀਮਤੀ ਕਿਰਨਾ ਰਾਣੀ, ਚੇਅਰਮੈਨ ਲਾਭ ਸਿੰਘ ਖੋਖਰ ਅਤੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਨੇ ਘਟਨਾ ਦਾ ਦੁੱਖ ਮਨਾਉਂਦਿਆਂ ਕਿਹਾ ਕਿ ਪੂਰਾ ਭਾਰਤ ਹਾਦਸੇ 'ਚ ਜਾਨਾਂ ਗੁਆ ਚੁੱਕੇ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾ ਰਿਹਾ ਹੈ ਅਤੇ ਜ਼ਖਮੀਆਂ ਲਈ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ |