ਕੋਟਕਪੂਰਾ, 18 ਜੂਨ (ਮੇਘਰਾਜ)-ਪਿੰਡ ਹਰੀਨੌਂ ਦੇ ਅੰਦਰਲੇ ਗੁਰਦੁਆਰਾ ਸਾਹਿਬ ਵਿਖੇ ਖੂਨਦਾਨੀ ਸੰਸਥਾ ਪੀ.ਬੀ.ਜੀ ਕਲੱਬ ਗਠਨ ਦੇ 16 ਸਾਲ ਪੂਰੇ ਹੋਣ 'ਤੇ ਸੰਸਥਾ ਵਲੋਂ ਮਿਸ਼ਨ 1313 ਵਿਸ਼ਾਲ ਖੂਨਦਾਨ ਕੈਂਪ 29 ਜੂਨ 2025 ਦਿਨ ਐਤਵਾਰ ਨੂੰ ਸੰਗਮ ਪੈਲੇਸ ਫ਼ਰੀਦਕੋਟ ਰੋਡ ਕੋਟਕਪੂਰਾ ਵਿਖੇ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾ ਰਿਹਾ ਹੈ, ਦਾ ਪੋਸਟਰ ਜਾਰੀ ਕੀਤਾ ਗਿਆ | ਇਸ ਮੌਕੇ ਨਗਰ ਨਿਵਾਸੀਆਂ ਵਲੋਂ ਸੰਗਤਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਗਈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ, ਮੈਂਬਰ ਮਨਜੀਤ ਸਿੰਘ, ਇਕਬਾਲ ਸਿੰਘ, ਸੁਖਦੀਪ ਸਿੰਘ, ਜਸਦੀਪ ਸਿੰਘ ਹੈੱਡ ਗ੍ਰੰਥੀ, ਬਾਬਾ ਪਾਲਾ ਸਿੰਘ ਮੁੱਖ ਸੇਵਾਦਾਰ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਮਾਸਟਰ ਗੇਜ ਰਾਮ ਭੌਰਾ, ਅਜੀਤਪਾਲ ਸਿੰਘ ਸਿੱਧੂ, ਬੂਟਾ ਸਿੰਘ, ਨਿੱਕਾ ਸਿੰਘ ਸਾਬਕਾ ਮੈਂਬਰ, ਰਣਜੀਤ ਸਿੰਘ ਰਾਜਾ, ਅਮਰੀਕ ਸਿੰਘ ਨੰਬਰਦਾਰ, ਲਖਵਿੰਦਰ ਸਿੰਘ, ਕੌਰ ਸਿੰਘ, ਬਲਜਿੰਦਰ ਸਿੰਘ ਸਾਬਕਾ ਪ੍ਰਧਾਨ, ਸੁਰਜੀਤ ਸਿੰਘ ਗੀਸਾ, ਹਰਮੇਲ ਸਿੰਘ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ ਦੀ ਸਮੁੱਚੀ ਟੀਮ, ਮਨਪ੍ਰੀਤ ਸਿੰਘ ਬੱਬੂ ਸਮੇਤ ਹੋਰ ਵੀ ਕਲੱਬ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ |