ਪੰਜਗਰਾਈਾ ਕਲਾਂ, 18 ਜੂਨ (ਕੁਲਦੀਪ ਸਿੰਘ ਗੋਂਦਾਰਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਵਨ ਵਾਲਾ ਦੇ ਪਿ੍ੰਸੀਪਲ ਵਿਕਾਸ ਕੁਮਾਰ ਦੀ ਰਹਿਨੁਮਾਈ ਹੇਠ ਅਤੇ ਆਤਮਾ ਸਿੰਘ ਪੰਜਾਬੀ ਲੈਕਚਰਾਰ ਦੀ ਹਿੰਮਤ ਨੇ ਦਾਨੀ ਪੁਰਸ਼ਾਂ, ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਕੂਲ ਦੀ ਨੁਹਾਰ ਬਦਲਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ | ਦਾਨੀ ਪਰਿਵਾਰਾਂ ਦੇ ਤਾਲਮੇਲ ਨਾਲ ਜਸਵੀਰ ਸਿੰਘ ਬਰਾੜ (ਕੈਨੇਡਾ) ਦੇ ਸਮੂਹ ਪਰਿਵਾਰ ਵਲੋਂ ਸਕੂਲ ਦੇ ਡਬਲ ਬੈਂਚਾਂ ਨੂੰ ਸਿੰਗਲ ਬੈਂਚ ਬਣਵਾਉਣ ਲਈ ਇਕ ਲੱਖ ਰੁਪਏ ਰਾਸ਼ੀ ਭੇਜੀ ਗਈ | ਦਾਨੀ ਪੁਰਸ਼ ਦੇ ਪਿਤਾ ਨਛੱਤਰ ਸਿੰਘ ਬਰਾੜ ਨੇ ਇਹ ਰਾਸ਼ੀ ਲੈਕਚਰਾਰ ਆਤਮਾ ਸਿੰਘ ਨੂੰ ਸੌਂਪੀ | ਪਿ੍ੰਸੀਪਲ ਵਿਕਾਸ ਕੁਮਾਰ ਅਤੇ ਸਮੂਹ ਸਟਾਫ਼ ਵਲੋਂ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਵੀਰ ਸਿੰਘ, ਸੰਤ ਸਿੰਘ, ਬਲਵੀਰ ਸਿੰਘ, ਪੂਰਨ ਸਿੰਘ, ਤੋਤਾ ਸਿੰਘ ਆਦਿ ਹਾਜ਼ਰ ਸਨ |