01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਵਲੋਂ ਝੋਨੇ ਦੀ ਸਿੱਧੀ ਬਿਜਾਈ ਦਾ ਨਿਰੀਖਣ

ਅਜੀਤ ਡੈਸਕ 20-06-2025
ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ)- ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਵਲੋਂ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਕੀਤਾ | ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ 'ਚ ਫ਼ਸਲ ਦੀ ਹਾਲਤ ਬਹੁਤ ਵਧੀਆ ਹੈ ਅਤੇ ਅਜੇ ਤੱਕ ਕਿਸੇ ਵੀ ਸੂਖਮ ਤੱਤ ਦੀ ਘਾਟ ਵੇਖਣ 'ਚ ਨਹੀਂ ਆਈ | ਫ਼ਸਲ ਵਿਚ ਨਦੀਨ ਵੀ ਨਹੀਂ ਵੇਖੇ ਗਏ ਪਰੰਤੂ ਫਿਰ ਵੀ ਕਿਸਾਨ ਲਗਾਤਾਰ ਆਪਣੇ ਖੇਤਾਂ ਦਾ ਦੌਰਾ ਕਰਦੇ ਰਹਿਣ ਅਤੇ ਜੇਕਰ ਨਦੀਨ ਉੱਗ ਪੈਣ ਤਾਂ ਝੋਨੇ ਦੀ ਬਿਜਾਈ ਦੇ 15 ਤੋਂ 25 ਦਿਨਾਂ ਦੇ ਵਿਚਕਾਰ ਸਵਾਂਕ, ਝੋਨੇ ਦੇ ਮੋਥੇ ਦੀ ਰੋਕਥਾਮ ਲਈ, ਜਦ ਨਦੀਨ 2 ਤੋਂ 4 ਪੱਤੇ ਦਾ ਹੋਵੇ ਤਾਂ ਨੌਮੀਨੀਗੋਲਡ 10 ਐਸ.ਸੀ. 100 ਮਿਲੀਲਿਟਰ ਦੀ ਸਪਰੇਅ ਕਰ ਸਕਦੇ ਹਨ | ਗੁੜਤ, ਮਧਾਨਾ, ਚੀਨੀ ਘਾਹ, ਚਿੜੀ ਘਾਅ ਅਤੇ ਤੱਕੜੀ ਘਾਹ ਦੀ ਰੋਕਥਾਮ ਲਈ ਫ਼ਸਲ ਬੀਜਣ ਦੇ 20 ਤੋਂ 25 ਦਿਨਾਂ ਵਿਚਕਾਰ 400 ਮਿਲੀਲਿਟਰ ਰਾਈਸ ਸਟਾਰ 6.7 ਈ.ਸੀ. ਦੀ ਸਪਰੇਅ ਕੀਤੀ ਜਾ ਸਕਦੀ ਹੈ | ਇਨ੍ਹਾਂ ਦਵਾਈਆਂ ਤੋਂ ਇਲਾਵਾ ਕਿਸਾਨ ਨਦੀਣਾਂ ਦੀ ਕਿਸਮ ਅਨੁਸਾਰ ਸਿਫਾਰਸ਼ਸ਼ੁਦਾ ਦਵਾਈਆਂ ਦੀ ਵਰਤੋਂ ਵੀ ਕਰ ਸਕਦੇ ਹਨ | ਕਿਸਾਨ ਨਦੀਣ ਨਾਸ਼ਕਾਂ ਸਬੰਧੀ ਖੇਤੀ ਮਾਹਿਰਾਂ ਨਾਲ ਮਸ਼ਵਰਾ ਜ਼ਰੂਰ ਕਰਨ | ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਕਈ ਵਾਰ ਲੋਹਾ ਜ਼ਿੰਕ ਦੀ ਘਾਟ ਆ ਜਾਂਦੀ ਹੈ | ਇਸ ਲਈ ਜੇਕਰ ਲੋਹਾ ਜ਼ਿੰਕ ਦੀ ਘਾਟ ਦੇ ਲੱਛਣ ਦਿਸਣ ਤਾਂ ਇਕ ਕਿੱਲੋ ਫੈਰਿਸ ਸਲਫ਼ੇਟ 100 ਲੀਟਰ ਪਾਣੀ 'ਚ ਘੋਲ ਕੇ ਸਪਰੇਅ ਕੀਤਾ ਜਾਵੇ | ਸਿੱਧੀ ਬਿਜਾਈ ਵਾਲੇ ਝੋਨੇ ਨੂੰ 130 ਕਿੱਲੋਗਰਾਮ ਯੂਰੀਆ ਤਿੰਨ ਬਰਾਬਰ ਕਿਸ਼ਤਾਂ ਵਿਚ ਵੰਡ ਕੇ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਈ ਜਾਵੇ |
ਪਿਛਲੀ ਖ਼ਬਰ ਮੈਕਰੋ ਗਲੋਬਲ ਦਾ ਸਟੱਡੀ ਵੀਜ਼ਾ ਨਤੀਜਾ ਰਿਹਾ ਸ਼ਾਨਦਾਰ-ਡੱਲਾ ਅਗਲੀ ਖ਼ਬਰ ਬਾਰਿਸ਼ ਨੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਵਿਕਾਸ ਕਾਰਜਾਂ ਦੀ ਖੋਲ੍ਹੀ ਪੋਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।