04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮਾਤਾ ਦੀ ਯਾਦ 'ਚ ਪਿੰਡ ਚੁੱਘਾ ਕਲਾਂ ਵਿਖੇ ਕਰਵਾਏ ਵਾਲੀਬਾਲ ਲੀਗ ਮੁਕਾਬਲੇ

ਅਜੀਤ ਡੈਸਕ 20-06-2025
ਮੋਗਾ, 19 ਜੂਨ (ਗੁਰਤੇਜ ਸਿੰਘ ਬੱਬੀ)- ਇੱਥੋਂ ਨਜ਼ਦੀਕ ਪਿੰਡ ਚੁੱਘਾ ਕਲਾਂ ਦੇ ਗੁਰਦੁਆਰਾ ਨਿੰਮ ਵਾਲਾ ਦੇ ਮੁੱਖ ਸੇਵਾਦਾਰ ਬਾਬਾ ਮਨਜਿੰਦਰ ਸਿੰਘ ਨੀਲਾ ਨੇ ਆਪਣੀ ਮਾਤਾ ਦਲਜੀਤ ਕੌਰ ਧਰਮ ਪਤਨੀ ਬਾਬਾ ਦਰਸ਼ਨ ਸਿੰਘ ਰੌਲੀ ਦੀ ਯਾਦ ਨੂੰ ਨਿਵੇਕਲੇ ਤਰੀਕੇ ਨਾਲ ਮਨਾਉਂਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ ਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਉਪਰਾਲਾ ਕਰਦਿਆਂ ਪਿੰਡ ਚ ਵਾਲੀਬਾਲ ਲੀਗ ਮੁਕਾਬਲੇ ਕਰਵਾਏ | ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਬਾਬਾ ਸਰਵਨ ਸਿੰਘ, ਬਾਬਾ ਦਰਸ਼ਨ ਸਿੰਘ ਰੌਲੀ ਵਾਲਿਆਂ ਨੇ ਸਾਂਝੇ ਤੌਰ 'ਤੇ ਕੀਤਾ | ਇਕ ਰੋਜ਼ਾ ਵਾਲੀਬਾਲ ਟੂਰਨਾਮੈਂਟ ਦੇ ਮੁਕਾਬਲਿਆਂ 'ਚ ਨਾਮੀ ਟੀਮਾਂ ਨੇ ਭਾਗ ਲਿਆ | ਦਿਲਕਸ਼ ਮੁਕਾਬਲਿਆਂ 'ਚ ਪਹਿਲੇ ਸਥਾਨ 'ਤੇ ਪਿੰਡ ਕੋਟਲਾ ਅਤੇ ਦੂਸਰੇ ਸਥਾਨ 'ਤੇ ਪਿੰਡ ਨੱਥੋਕੇ ਦੀ ਟੀਮ ਜੇਤੂ ਰਹੀ ਅਤੇ ਟੀਮਾਂ ਨੂੰ ਨਕਦ ਇਨਾਮ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਮਨਜਿੰਦਰ ਸਿੰਘ ਨੀਲਾ ਨੇ ਕਿਹਾ ਕਿ ਸਾਡੀ ਮਾਤਾ ਦੀ ਯਾਦ ਮਨਾਉਣ ਦਾ ਇੱਕੋ ਇਕ ਮਕਸਦ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਕੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਵਿਚ ਸਫਲ ਹੁੰਦੇ ਹਾਂ ਤਾਂ ਸਾਡੀ ਵੱਡੀ ਸਫਲਤਾ ਹੈ | ਇਸ ਮੌਕੇ ਕੁਲਦੀਪ ਸਿੰਘ ਮੈਂਬਰ, ਬਲਜੀਤ ਸਿੰਘ ਸਰਪੰਚ, ਗੁਰਵਿੰਦਰ ਮੱਲ੍ਹੀ, ਫਤਹਿ ਸਿੰਘ, ਮਨਜਿੰਦਰ ਸਿੰਘ, ਲਵਪ੍ਰੀਤ ਸਿੰਘ, ਜੀਤਾ ਸਿੰਘ, ਰਾਜਪਾਲ ਸਿੰਘ, ਬੇਅੰਤ ਸਿੰਘ ਨੰਬਰਦਾਰ, ਸਤਨਾਮ ਸਿੰਘ ਸੱਤੂ, ਮੰਦਰ ਮੱਲ੍ਹੀ, ਕਮਲਜੀਤ ਸਿੰਘ ਕੈਨੇਡਾ, ਪਿੰਡਾਂ ਮਲੇਸ਼ੀਆ ਅਤੇ ਸਮੂਹ ਐਨ.ਆਰ.ਆਈ. ਵੀਰ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨ ਬਲਦੇਵ ਸਿੰਘ ਪਿਛਲੇ ਅੱਠ ਸਾਲਾਂ ਤੋਂ ਕਰ ਰਿਹਾ ਝੋਨੇ ਦੀ ਸਿੱਧੀ ਬਿਜਾਈ ਅਗਲੀ ਖ਼ਬਰ ਪਿੰਡ ਮਾਣੂੰਕੇ ਵਿਖੇ ਵਾਹੀਯੋਗ ਜ਼ਮੀਨ ਦੀ ਮਿਣਤੀ ਕਰਵਾਉਣ ਦਾ ਕੰਮ ਹੋਇਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।