ਕੋਟ ਈਸੇ ਖਾਂ, 19 ਜੂਨ (ਗੁਰਮੀਤ ਸਿੰਘ ਖ਼ਾਲਸਾ)-ਕਾਂਗਰਸ ਪਾਰਟੀ ਦੇ ਪੁਰਾਣੇ ਆਗੂ ਅਤੇ ਸੂਬਾ ਕਮੇਟੀ ਮੈਂਬਰ ਕੇ.ਕੇ. ਤਿਵਾੜੀ ਨੂੰ ਹਲਕਾ ਨਿਹਾਲ ਸਿੰਘ ਵਾਲਾ ਤੋਂ ਪਾਰਟੀ ਵਲੋਂ ਕੋਆਰਡੀਨੇਟਰ ਨਿਯੁਕਤ ਕਰਨ 'ਤੇ ਸਥਾਨਕ ਕਾਂਗਰਸੀ ਪਾਰਟੀ ਦੀ ਟੀਮ ਵਲੋਂ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਯੂਥ ਕਾਂਗਰਸੀ ਆਗੂ ਗੋਪਾਲ ਗਰਗ ਦੇ ਦਫ਼ਤਰ ਕੋਲ ਇਕੱਤਰਤਾ ਦੌਰਾਨ ਕੇ.ਕੇ. ਤਿਵਾੜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਕਾਂਗਰਸੀ ਆਗੂ ਬਲਵੀਰ ਸਿੰਘ ਪਾਂਧੀ, ਕੌਂਸਲਰ ਕੁਲਦੀਪ ਸਿੰਘ ਰਾਜਪੂਤ ਤੇ ਇਕੱਤਰ ਹੋਰਨਾਂ ਆਗੂਆਂ ਕਿਹਾ ਕਿ ਕੇ.ਕੇ. ਤਿਵਾੜੀ ਪਾਰਟੀ ਦੇ ਉਹ ਪੁਰਾਣੇ ਆਗੂ ਹਨ, ਜਿਨ੍ਹਾਂ ਨੇ ਕਦੇ ਵੀ ਔਖੇ ਸੌਖੇ ਸਮੇਂ ਵਿਚ ਪਾਰਟੀ ਦਾ ਸਾਥ ਨਹੀਂ ਛੱਡਿਆ ਤੇ ਪਾਰਟੀ ਦੀ ਬਿਹਤਰੀ ਵਾਸਤੇ ਹੇਠਲੇ ਪੱਧਰ ਤੱਕ ਲੋਕਾਂ ਨੂੰ ਨਾਲ ਜੋੜ ਕੇ ਪਾਰਟੀ ਨੂੰ ਮਜ਼ਬੂਤ ਕੀਤਾ | ਇਸ ਤੋਂ ਇਲਾਵਾ ਪਾਰਟੀ ਦੇ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਦੇ ਹੋਏ ਜੋ ਵੀ ਜ਼ਿੰਮੇਵਾਰੀਆਂ ਮਿਲੀਆਂ, ਉਨ੍ਹਾਂ ਨੂੰ ਬਖ਼ੂਬੀ ਨਿਭਾਇਆ | ਉਨ੍ਹਾਂ ਕਿਹਾ ਕਿ ਤਿਵਾੜੀ ਦੇ ਨਿਹਾਲ ਸਿੰਘ ਵਾਲਾ ਤੋਂ ਕੋਆਰਡੀਨੇਟਰ ਲੱਗਣ ਨਾਲ ਉੱਥੇ ਪਾਰਟੀ ਨੂੰ ਹੇਠਲੇ ਪੱਧਰ ਤੱਕ ਵੱਡਾ ਫ਼ਾਇਦਾ ਹੋਵੇਗਾ ਤੇ ਜਥੇਬੰਦਕ ਤੌਰ 'ਤੇ ਵੀ ਪਾਰਟੀ ਹੋਰ ਮਜ਼ਬੂਤ ਹੋਵੇਗੀ | ਇਸ ਮੌਕੇ ਕੋਆਰਡੀਨੇਟਰ ਕੇ.ਕੇ. ਤਿਵਾੜੀ ਨੇ ਸਥਾਨਕ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਅਹੁਦੇ ਨੂੰ ਇਮਾਨਦਾਰੀ ਤੇ ਲਗਨ ਨਾਲ ਨਿਭਾਅ ਕੇ ਪਾਰਟੀ ਦੀਆਂ ਸੌਂਪੀਆਂ ਜ਼ਿੰਮੇਵਾਰੀਆਂ 'ਤੇ ਖਰੇ ਉੱਤਰਨਗੇ | ਇਸ ਮੌਕੇ ਕੌਂਸਲਰ ਕੁਲਦੀਪ ਸਿੰਘ ਰਾਜਪੂਤ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸੀਨੀ: ਕਾਂਗਰਸੀ ਆਗੂ ਬਲਵੀਰ ਸਿੰਘ ਪਾਂਧੀ, ਯੂਥ ਸ਼ਹਿਰੀ ਪ੍ਰਧਾਨ ਗੋਪਾਲ ਗਰਗ, ਬਲਵਿੰਦਰ ਸਿੰਘ ਭੈਣੀ, ਦੇਸ ਰਾਜ, ਗੁਰਮੁਖ ਕਟਾਰੀਆ, ਜਗਦੀਸ਼ ਚੌਧਰੀ, ਅਜੇ ਚੌਧਰੀ, ਜਸਵੰਤ ਚੌਧਰੀ, ਬਲਵਿੰਦਰ ਸਿੰਘ, ਜਸਵੰਤ ਸਿੰਘ, ਗੁਰਭੇਜ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |