05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਰਮਪਾਲ ਤਖ਼ਤੂਪੁਰਾ ਦੀ ਅਗਵਾਈ 'ਚ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨ

ਅਜੀਤ ਡੈਸਕ 20-06-2025
ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ ਦੀ ਅਗਵਾਈ 'ਚ ਕੁੱਲ ਹਿੰਦ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਕਿਹਾ ਕਿ ਅੱਜ ਰਾਹੁਲ ਗਾਂਧੀ ਦਾ ਜਨਮ ਦਿਨ ਜਿੱਥੇ ਪੂਰੇ ਦੇਸ਼ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਉਤਸ਼ਾਹ ਨਾਲ ਮਨਾਇਆ ਉੱਥੇ ਪੰਜਾਬ ਵਿਚ ਵੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਮਨਾਇਆ ਗਿਆ ਅਤੇ ਉਨ੍ਹਾਂ ਵਲੋਂ ਜਨਮ ਦਿਨ ਮਨਾਉਣਾ ਉਸੇ ਕੜੀ ਦਾ ਹਿੱਸਾ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਕੌਮੀ ਆਗੂ ਹਨ ਜਿਨ੍ਹਾਂ ਦੀ ਅਗਵਾਈ ਸਦਕਾ ਅੱਜ ਕਾਂਗਰਸ ਪਹਿਲਾਂ ਨਾਲੋਂ ਮਜ਼ਬੂਤ ਹੋ ਕੇ ਉੱਭਰੀ ਹੈ ਅਤੇ ਉਹ ਵਿਰੋਧੀ ਧਿਰਾਂ ਦੇ ਨੇਤਾ ਹੋਣ ਕਰ ਕੇ ਪਾਰਲੀਮੈਂਟ ਵਿਚ ਦੇਸ਼ ਦੇ ਗੰਭੀਰ ਮਸਲਿਆਂ 'ਤੇ ਨਿਧੜਕ ਹੋ ਕੇ ਆਵਾਜ਼ ਉਠਾਉਂਦੇ ਹਨ ਤੇ ਅੱਜ ਰਾਹੁਲ ਗਾਂਧੀ ਜਨ ਜਨ ਦੀ ਆਵਾਜ਼ ਬਣ ਚੁੱਕੇ ਹਨ ਅਤੇ ਅੱਜ ਉਨ੍ਹਾਂ ਨੂੰ ਰਾਹੁਲ ਗਾਂਧੀ ਦਾ ਜਨਮ ਦਿਨ ਮਨਾ ਕੇ ਮਾਨਸਿਕ ਖ਼ੁਸ਼ੀ ਮਹਿਸੂਸ ਹੋਈ ਹੈ | ਇਸ ਮੌਕੇ ਜਨਮ ਦਿਨ ਮਨਾਉਣ ਸਮੇਂ ਪਰਮਿੰਦਰ ਡਿੰਪਲ ਗੋਗੀ ਧੌਦਰੀਆ, ਸਾਬਕਾ ਸਰਪੰਚ ਸੁਖਜਿੰਦਰ ਡਗਰੂ, ਕਿੰਦਰ ਡਗਰੂ, ਰਵਿੰਦਰ ਝੰਡੇਆਣਾ, ਯੂਥ ਪ੍ਰਧਾਨ ਨਿਹਾਲ ਸਿੰਘ ਵਾਲਾ ਗੁਰਵੀਰ ਗਿੱਲ ਕਾਲਾ ਧੱਲੇਕੇ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਵਿੱਕੀ ਭੱਟੀ, ਰੋਹਿਨ ਵਰਮਾ ਪ੍ਰਧਾਨ ਯੂਥ ਕਾਂਗਰਸ ਹਲਕਾ ਮੋਗਾ, ਅਮਨਦੀਪ ਗਿੱਲ, ਰਾਜਵਿੰਦਰ ਡਗਰੂ, ਬਲਜੀਤ ਸਿੰਘ ਸਾਬਕਾ ਸਰਪੰਚ ਡਗਰੂ, ਕਾਂਤਾ ਡਗਰੂ, ਗੁਰਚਰਨ ਸੂਬੇਦਾਰ, ਜਗਦੀਸ਼ ਮੈਂਬਰ, ਸਰਪੰਚ ਆਕਾਸ਼ਦੀਪ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਮੋਗਾ ਵਿਖੇ 15 ਰੋਜ਼ਾ ਗੁਰਮਤਿ ਸਿੱਖਿਆ ਕੈਂਪ ਸਮਾਪਤ ਅਗਲੀ ਖ਼ਬਰ ਨਸ਼ੇ ਨਾਲ ਮੌਤਾਂ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਤੇ ਸਵਾਲੀਆ ਚਿੰਨ੍ਹ- ਢਿਲਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।