ਮੋਗਾ, 20 ਜੂਨ (ਜਸਪਾਲ ਸਿੰਘ ਬੱਬੀ)- ਦਰਜਾਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਸਰਬਜੀਤ ਸਿੰਘ ਸੰਧੂ ਅਤੇ ਧਰਮਪ੍ਰੀਤ ਸਿੰਘ ਬੌਡੇ ਪ੍ਰਧਾਨ ਮੋਗਾ ਦੀ ਅਗਵਾਈ ਹੇਠ ਗੁਰਿੰਦਰ ਸਿੰਘ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਨੂੰ ਜਥੇਬੰਦੀ ਵੱਲੋਂ ਮੰਗ ਪੱਤਰ ਦਿੱਤਾ | ਧਰਮਪ੍ਰੀਤ ਸਿੰਘ ਬੌਡੇ ਪ੍ਰਧਾਨ ਮੋਗਾ ਨੇ ਦੱਸਿਆ ਕਿ ਮੰਗ ਪੱਤਰ ਵਿਚ ਦਰਜਾਚਾਰ ਕਰਮਚਾਰੀਆਂ ਦੇ ਕੰਮਾਂ ਸਬੰਧੀ ਟਾਈਪ ਟੈੱਸਟ, ਐਸ.ਐਲ.ਏ. ਦੀਆਂ ਪ੍ਰਮੋਸ਼ਨਾਂ, ਪੇ-ਗਰੇਡ ਵਿਚ ਵਾਧਾ, ਚੌਕੀਦਾਰਾਂ ਨੂੰ ਚੌਕੀਦਾਰ ਭੱਤਾ ਵਧਾਉਣ, ਨਵੇਂ ਰੱਖੇ ਸਫ਼ਾਈ ਸੇਵਕ ਅਤੇ ਚੌਕੀਦਾਰਾਂ ਨੂੰ ਤਨਖ਼ਾਹ ਸਮੇਂ ਸਿਰ ਦੇਣ ਅਤੇ ਤਨਖ਼ਾਹ ਨੂੰ ਡੀ.ਸੀ. ਰੇਟ ਕਰਨ ਲਈ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਮੰਗ ਪੱਤਰ ਦਿੱਤਾ ਹੈ | ਇਸ ਮੌਕੇ ਅਮਰਜੀਤ ਸਿੰਘ ਮੀਤ ਪ੍ਰਧਾਨ ਪੰਜਾਬ, ਮਨਿੰਦਰ ਪਾਲ ਖ਼ਜ਼ਾਨਚੀ ਪੰਜਾਬ, ਰਵਿੰਦਰ ਰਵੀ ਜਰਨਲ ਸਕੱਤਰ ਪੰਜਾਬ, ਰਾਮ ਚੰਦਰ ਸਿੰਘ ਜਰਨਲ ਸਕੱਤਰ ਮੋਗਾ, ਕੁਲਵੰਤ ਸਿੰਘ, ਲਾਲ ਸਿੰਘ ਅਤੇ ਵੱਖ-ਵੱਖ ਜ਼ਿਲਿ੍ਹਆਂ ਦੇ ਪ੍ਰਧਾਨ ਅਤੇ ਆਗੂ ਹਾਜ਼ਰ ਸਨ |