08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮੈਕਰੋ ਗਲੋਬਲ ਦੇ ਵਿਦਿਆਰਥੀਆਂ ਨੇ ਆਈਲਟਸ ਦੇ ਨਤੀਜੇ 'ਚ ਮਾਰੀਆਂ ਮੱਲਾਂ-ਗੁਰਮਿਲਾਪ ਸਿੰਘ ਡੱਲਾ

ਅਜੀਤ ਡੈਸਕ 21-06-2025
• ਕਿਹਾ, ਮੈਕਰੋ ਗਲੋਬਲ ਸਟੱਡੀ ਵੀਜ਼ਾ ਵਿਚ ਬਣਿਆ ਮੋਹਰੀ
ਮੋਗਾ, 20 ਜੂਨ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ.ਟੀ.ਈ. ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਜਿੱਥੇ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਨੰਬਰ ਇਕ ਸੰਸਥਾ ਬਣ ਚੁੱਕੀ ਹੈ ਉੱਥੇ ਹੀ ਆਪਣੀਆਂ ਆਈਲਟਸ ਤੇ ਇਮੀਗ੍ਰੇਸ਼ਨ ਸੇਵਾਵਾਂ ਨਾਲ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ਸਵਾਰ ਰਹੀ ਹੈ | ਮੈਕਰੋ ਗਲੋਬਲ ਦੇ ਐਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਆਈਲਟਸ ਦੇ ਆਏ ਨਤੀਜਿਆਂ ਵਿਚੋਂ ਨਵਦੀਪ ਗੋਸਵਾਮੀ ਪਿੰਡ ਰੱਤੀਆਂ ਨੇ ਲਿਸਨਿੰਗ ਵਿਚੋਂ 7.5 ਤੇ ਓਵਰਆਲ 6.5, ਜਸ਼ਨਦੀਪ ਸਿੰਘ ਗਿੱਲ ਪਿੰਡ ਕਾਵਾਂ ਮੋਗਾ ਨੇ ਲਿਸਨਿੰਗ ਵਿਚੋਂ 7 ਅਤੇ ਓਵਰਆਲ 6.5, ਜਸਮੀਨ ਕੌਰ ਮੋਗਾ ਨੇ ਲਿਸਨਿੰਗ ਵਿਚੋਂ 7.5 ਤੇ ਓਵਰਆਲ 6.5, ਸ਼ੁਭਦੀਪ ਕੌਰ ਮੋਗਾ ਨੇ ਲਿਸਨਿੰਗ, ਰਾਈਟਿੰਗ ਵਿਚੋਂ 6.5 ਤੇ ਓਵਰਆਲ 6.5 ਬੈਂਡ ਹਾਸਲ ਕਰ ਕੇ ਸੰਸਥਾ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ | ਸੰਸਥਾ ਵਲੋਂ ਆਈਲਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਅਤੇ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ | ਸੰਸਥਾ ਦੁਆਰਾ ਹਰੇਕ ਸਨਿੱਚਰਵਾਰ ਵਿਦਿਆਰਥੀਆਂ ਦਾ ਮੋਕ ਟੈਸਟ ਵੀ ਲਿਆ ਜਾਂਦਾ ਹੈ ਜਿਸ ਦੇ ਆਧਾਰ 'ਤੇ ਵਿਦਿਆਰਥੀਆਂ ਦੀ ਯੋਗਤਾ ਮਾਪੀ ਜਾਂਦੀ ਹੈ ਤਾਂ ਜੋ ਕਮਜ਼ੋਰ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾਂ ਦੇ ਕੇ ਉਨ੍ਹਾਂ ਦੇ ਚੰਗੇ ਬੈਂਡ ਹਾਸਲ ਕਰਨ ਵਿਚ ਮਦਦ ਹੋ ਸਕੇ ਤੇ ਉਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ | ਜ਼ਿਕਰਯੋਗ ਹੈ ਕਿ ਮੈਕਰੋ ਗਲੋਬਲ ਤੋਂ ਕਲਾਸਾਂ ਲੈ ਕੇ ਬੈਂਡ ਲੈਣ ਵਾਲੇ ਸਟੂਡੈਂਟਸ ਤੋਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਫ਼ੀਸ ਨਹੀਂ ਲਈ ਜਾਂਦੀ | ਆਈਟਾ ਲਾਇਸੈਂਸ ਤੋਂ ਬਾਅਦ ਮੈਕਰੋ ਗਲੋਬਲ ਏਅਰਲਾਈਨਸ ਦੀਆਂ ਟਿਕਟਾਂ ਡਾਇਰੈਕਟ ਕਰ ਸਕਦਾ ਹੈ ਜੋ ਕਿ ਬਹੁਤ ਹੀ ਸਸਤੇ ਰੇਟ ਵਿਚ ਵਧੀਆ ਹਵਾਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ | ਜੇਕਰ ਤੁਸੀਂ ਵੀ ਆਈਲਟਸ ਦੀਆਂ ਕਲਾਸਾਂ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ, ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਦੂਜੇ ਏਜੰਟਾਂ ਤੋਂ ਰਫ਼ਿਊਜ ਹੋ ਚੁੱਕੇ ਕੇਸਾਂ ਸਬੰਧੀ ਸਹੀ ਸਲਾਹ ਲੈਣਾ ਚਾਹੁੰਦੇ ਹੋ ਤਾਂ ਇਕ ਵਾਰ ਮੈਕਰੋ ਗਲੋਬਲ ਮੋਗਾ ਦੇ ਦਫ਼ਤਰ ਜ਼ਰੂਰੀ ਦਸਤਾਵੇਜ਼ ਲੈ ਕੇ ਜ਼ਰੂਰ ਮਿਲੋ |
ਪਿਛਲੀ ਖ਼ਬਰ ਸਾਬਕਾ ਤਹਿਸੀਲਦਾਰ ਲਖਵੀਰ ਸਿੰਘ ਗਿੱਲ ਦਾ ਦਿਹਾਂਤ ਅਗਲੀ ਖ਼ਬਰ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਉਪ ਚੇਅਰਪਰਸਨ ਵਲੋਂ ਮੋਗਾ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।