22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਸਾਬਕਾ ਤਹਿਸੀਲਦਾਰ ਲਖਵੀਰ ਸਿੰਘ ਗਿੱਲ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 22-06-2025
ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ)-ਵਰਿੰਦਰ ਸਿੰਘ ਗਿੱਲ (ਟੋਨੀ) ਕੈਨੇਡਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸਾਬਕਾ ਤਹਿਸੀਲਦਾਰ ਲਖਵੀਰ ਸਿੰਘ ਗਿੱਲ ਬੀਤੇ ਦਿਨ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 2 ਵਜੇ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਧਰਮ-ਪਤਨੀ ਬਲਜੀਤ ਕੌਰ ਗਿੱਲ, ਉਨ੍ਹਾਂ ਦੇ ਸਪੁੱਤਰ ਵਰਿੰਦਰ ਸਿੰਘ ਟੋਨੀ ਕੈਨੇਡਾ ਤੇ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਤੇ ਸਾਬਕਾ ਤਹਿਸੀਲਦਾਰ ਲਖਵੀਰ ਸਿੰਘ ਗਿੱਲ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਹਰਚਰਨ ਸਿੰਘ ਸੰਧੂ ਸਾਬਕਾ ਐਸ.ਡੀ.ਐਮ., ਹਰਜੀਤ ਸਿੰਘ ਸੁਪਰਡੈਂਟ ਐਸ.ਡੀ.ਐਮ. ਮੋਗਾ, ਬਲਕਰਨ ਸਿੰਘ ਢਿੱਲੋਂ ਨੈਸ਼ਨਲ ਲੈਬ, ਲਖਵਿੰਦਰ ਸਿੰਘ ਰੌਲੀ, ਡਾ. ਹਰਤੇਜ ਸਿੰਘ ਬਰਾੜ, ਜਸਵੰਤ ਸਿੰਘ ਦਾਨੀ ਸਾਬਕਾ ਤਹਿਸੀਲਦਾਰ ਤੇ ਮੈਨੇਜਿੰਗ ਡਾਇਰੈਕਟਰ ਨੈਸ਼ਨਲ ਕਾਨਵੈਂਟ ਸਕੂਲ, ਬੂਟਾ ਸਿੰਘ ਔਲਖ ਸਾਬਕਾ ਬੈਂਕ ਮੈਨੇਜਰ, ਜਸਕਰਨ ਸੰਘਲਾ ਡੀ.ਸੀ. ਆਫ਼ਿਸ, ਜੇ.ਪੀ.ਐਸ. ਨਾਰੰਗ ਸਾਬਕਾ ਕਾਨੂੰਗੋ, ਅਜੇ ਸ਼ਰਮਾ ਸੀਨੀਅਰ ਆਗੂ ਆਪ ਪਾਰਟੀ, ਪਿਆਰਾ ਸਿੰਘ ਡਗਰੂ ਸੀਨੀਅਰ ਅਕਾਲੀ ਆਗੂ, ਡਾ. ਸੁਧੀਰ ਗਰਗ ਆਪਟੀਸ਼ੀਅਨ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ ਸੀਨੀਅਰ ਪੱਤਰਕਾਰ, ਲਖਵਿੰਦਰ ਸਿੰਘ ਗਿੱਲ ਤਹਿਸੀਲਦਾਰ, ਡਾ. ਹਰਨੇਕ ਸਿੰਘ ਰੋਡੇ ਨੈਸ਼ਨਲ ਅਵਾਰਡੀ, ਸੁਰਿੰਦਰਪਾਲ ਸਿੰਘ ਇੰਚਾਰਜ 'ਅਜੀਤ' ਉਪ ਦਫ਼ਤਰ ਮੋਗਾ, ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਗੁਰਜੰਟ ਸਿੰਘ ਰਾਮੂੰਵਾਲਾ, ਬਲਵਿੰਦਰ ਸਿੰਘ ਰੋਡੇ, ਗੁਰਸੇਵਕ ਸਿੰਘ ਚੀਮਾ ਸੂਬਾ ਸਕੱਤਰ ਕਾਂਗਰਸ, ਸੁਰਿੰਦਰ ਸਿੰਘ ਕਾਨੂੰਗੋ, ਗੁਰਪ੍ਰੀਤ ਸਿੰਘ ਧੱਲੇਕੇ ਸੀਨੀਅਰ ਅਕਾਲੀ ਆਗੂ, ਸੁੱਖ ਭੰਗੂ, ਅਮਰਜੀਤ ਸਿੰਘ ਕਲਕੱਤਾ ਚੇਅਰਮੈਨ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ | ਉਨ੍ਹਾਂ ਦੇ ਕਰੀਬੀ ਬਲਕਰਨ ਸਿੰਘ ਢਿੱਲੋਂ ਨੈਸ਼ਨਲ ਲੈਬ ਵਾਲਿਆਂ ਨੇ ਦੱਸਿਆ ਕਿ ਸਵ: ਲਖਵੀਰ ਸਿੰਘ ਗਿੱਲ ਸਾਬਕਾ ਤਹਿਸੀਲਦਾਰ ਮੋਗਾ ਦਾ ਅੰਗੀਠਾ ਅੱਜ ਕਰੀਬ ਸਵੇਰੇ 8:30 ਵਜੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਸੰਭਾਲਿਆ ਜਾਵੇਗਾ |

ਪਿਛਲੀ ਖ਼ਬਰ ਅੰਤਰ-ਰਾਸ਼ਟਰੀ ਯੋਗ ਦਿਵਸ 'ਚ ਭਾਜਪਾ ਆਗੂ ਸੰਧੂ ਨੇ ਲਿਆ ਭਾਗ ਅਗਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਹਾਸਿਲ ਕੀਤੇ 70 ਸਕੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।