25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੀ ਕਾਰਜਕਾਰਨੀ ਦੀ ਮੀਟਿੰਗ

ਅਜੀਤ ਡੈਸਕ 23-06-2025
ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਉੱਘੀ ਸਮਾਜ ਸੇਵੀ ਸੰਸਥਾ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ ਦੀ ਪ੍ਰਧਾਨਗੀ ਹੇਠ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਖੇ ਹੋਈ ਜਿਸ ਵਿਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ 5 ਜੁਲਾਈ ਸਨਿੱਚਰਵਾਰ ਨੂੰ ਸ਼ਾਮ 6 ਜੇ ਹੋਟਲ ਪਾਰਕ ਰਿਜੈਂਸੀ ਮੋਗਾ ਵਿਖੇ ਹੋਵੇਗੀ, ਜਿਸ ਵਿਚ ਜੂਨ ਮਹੀਨੇ ਦੇ ਮੈਂਬਰਾਂ ਦੇ ਜਨਮ ਦਿਨ ਕੇਕ ਕੱਟ ਕੇ ਮਨਾਏ ਜਾਣਗੇ | ਇਸ ਪ੍ਰੋਗਰਾਮ ਵਿਚ ਰਾਧੇ ਰਾਧੇ ਟਰੱਸਟ ਦੇ ਸੰਸਥਾਪਕ ਤੇ ਯੋਗ ਗੁਰੂ ਸ੍ਰੀਮਤੀ ਰਾਜਸ੍ਰੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਪ੍ਰਧਾਨ ਜਸਵੰਤ ਸਿੰਘ ਦਾਨੀ ਨੇ ਦੱਸਿਆ ਕਿ ਜੁਲਾਈ ਦੇ ਮਹੀਨੇ ਵਿਚ ਪਰਿਵਾਰ ਦੇ ਮੈਂਬਰਾਂ ਨਾਲ ਵੰਡਰਲੈਂਡ ਜਲੰਧਰ ਜਾਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਤੇ ਸੀਨੀਅਰ ਸਿਟੀਜ਼ਨ ਲਈ ਸਿਵਲ ਹਸਪਤਾਲ ਵਿਖੇ ਮੰਗਲਵਾਰ ਤੇ ਸਨਿੱਚਰਵਾਰ ਵਾਲੇ ਦਿਨ ਸਪੈਸ਼ਲ ਓ.ਪੀ.ਡੀ. ਲਈ ਸਿਵਲ ਸਰਜਨ ਮੋਗਾ ਨਾਲ ਸੰਪਰਕ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਚੇਅਰਮੈਨ ਵੀ.ਪੀ. ਸੇਠੀ, ਸੀਨੀਅਰ ਮੀਤ ਪ੍ਰਧਾਨ ਤਰਲੋਕੀ ਨਾਥ ਗਰੋਵਰ, ਪੈਟਰਨ ਪਰੇਮਦੀਪ ਬਾਂਸਲ, ਮੀਤ ਪ੍ਰਧਾਨ ਸੁਮਨ ਕਾਂਤ ਵਿੱਜ, ਮੀਤ ਪ੍ਰਧਾਨ ਸਤਵੰਤ ਸਿੰਘ ਦਾਨੀ, ਉਰਮਿਲ ਸ਼ਰਮਾ ਜੁਆਇੰਟ ਸਕੱਤਰ, ਸੂਬੇਦਾਰ ਹਰਭਜਨ ਸਿੰਘ ਅਸਿਸਟੈਂਟ ਫਾਈਨਾਂਸ ਸੈਕਟਰੀ, ਵਿਜੇ ਧੀਰ ਬਾਂਸਲ, ਸੁਰਿੰਦਰ ਅਗਰਵਾਲ, ਵਿਮਲ ਕੁਮਾਰ ਜੈਨ, ਰਜਿੰਦਰ ਸ਼ਰਮਾ, ਰਘਵੀਰ ਗਰਗ, ਪਵਨ ਕਪੂਰ, ਕ੍ਰਿਸ਼ਨ ਕੁਮਾਰ ਹਾਂਡਾ, ਅਮਰਜੀਤ ਸਿੰਘ ਜੱਸਲ, ਜਤਿੰਦਰਪਾਲ ਸਿੰਘ ਨਾਰੰਗ, ਸੁੰਦਰ ਸਿੰਘ ਗੋਗੀਆ, ਰਜਿੰਦਰ ਸ਼ਰਮਾ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਾਣੀ ਦੀ ਸੰਜਮ ਨਾਲ ਵਰਤੋਂ ਕਰੋ-ਬਾਬਾ ਗੁਰਪ੍ਰੀਤ ਸਿੰਘ ਅਗਲੀ ਖ਼ਬਰ ਕਬੂਤਰਬਾਜ਼ੀ ਮੁਕਾਬਲਿਆਂ ਨੂੰ ਰੋਕਣ ਲਈ ਪਸ਼ੂ ਪਾਲਣ ਵਿਭਾਗ ਨੇ ਕਾਨੂੰਨੀ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।