25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਸਰੀਰ, ਮਨ, ਦਿਮਾਗ ਅਤੇ ਆਤਮਾ ਦੀ ਤੰਦਰੁਸਤੀ ਦਾ ਸਰੋਤ ਹੈ ਯੋਗ-ਡਾ. ਸਚਦੇਵਾ <br/>

ਅਜੀਤ ਡੈਸਕ 23-06-2025
ਅਜੀਤਵਾਲ, (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ ਕਾਲਜ ਅਜੀਤਵਾਲ ਵਿਖੇ ਯੋਗ ਦਿਵਸ ਮਨਾਉਂਦਿਆਂ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਸਮਾਂ ਰਹਿੰਦਿਆਂ ਯੋਗ ਅਪਨਾਉਣ ਨਾਲ ਬਜ਼ੁਰਗ ਅਵਸਥਾ ਵਿਚ ਨਿਰੋਗ, ਸ਼ਾਂਤ ਅਤੇ ਠਹਿਰਾਓ ਵਾਲਾ ਜੀਵਨ ਜੀਵਿਆ ਜਾ ਸਕਦਾ ਹੈ | ਸ਼ਾਂਤੀ, ਪ੍ਰੇਮ, ਅਨੰਦ ਵਿਚ ਹੋਵਾਂਗੇ ਤਾਂ ਆਪਣਾ ਮਨ ਵੀ ਵੱਸ ਵਿਚ ਰਹੇਗਾ ਅਤੇ ਮਨੁੱਖ ਦੇ ਸਰੀਰ, ਮਨ, ਦਿਮਾਗ, ਆਤਮਾ ਯੋਗ ਨਾਲ ਪ੍ਰਫੁੱਲਿਤ ਰਹਿਣਗੇ ਤੇ ਸਾਡਾ ਮਨ ਪ੍ਰਮਾਤਮਾ ਨਾਲ ਜੁੜਿਆ ਰਹੇਗਾ | ਆਈ.ਟੀ.ਆਈ. ਪਿ੍ੰਸੀਪਲ ਜਗਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਯੋਗ ਨਾਲ ਸ਼ੂਗਰ, ਮੋਟਾਪਾ, ਗੈਸ, ਲੀਵਰ ਆਦਿ ਦੀਆਂ ਬਿਮਾਰੀਆਂ ਤੋਂ ਰਾਹਤ ਦੀ ਮਿਲਦੀ ਹੈ | ਪ੍ਰੋਗਰਾਮ ਅਫਸਰ ਹਰਮੇਲ ਸਿੰਘ ਨੇ ਦੱਸਿਆ ਕਿ ਲੰਬੇ ਸਾਹ ਲੈਣ ਨਾਲ ਆਕਸੀਜਨ ਸਾਡੇ ਸਰੀਰ ਦੇ ਸਾਰੇ ਅੰਗਾਂ ਨੂੰ ਚੁਸਤ-ਦਰੁਸਤ ਰੱਖਦੀ ਹੈ | ਰੀੜ੍ਹ ਦੀ ਹੱਡੀ ਸਿੱਧੇ ਰੱਖਣ ਨਾਲ 90 ਫੀਸਦੀ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ | ਕਾਲਜ ਪਿ੍ੰਸੀਪਲ ਰਾਜ ਕੁਮਾਰ ਗੁਪਤਾ ਨੇ ਕਿਹਾ ਕਿ ਕਰੋ ਯੋਗ ਰਹੋ ਨਿਰੋਗ, ਇਕ ਯੋਗ ਇਕ ਧਰਤ ਇਸ ਸਾਲ ਦਾ ਨਾਅਰਾ ਹੈ | ਇਸ ਮੌਕੇ ਸਮੂਹ ਕਾਲਜ ਸਟਾਫ ਮੌਜੂਦ ਸੀ |

ਪਿਛਲੀ ਖ਼ਬਰ ਐਸ. ਐਫ. ਸੀ. ਸਕੂਲ ਦੇ ਵਿਦਿਆਰਥੀਆਂ ਦੀ ਨੈਸ਼ਨਲ ਤੀਰ ਅੰਦਾਜ਼ੀ ਮੁਕਾਬਲੇ ਲਈ ਚੋਣ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਸੰਬੰਧਿਤ ਏਟਕ ਦੀ ਸੂਬਾ ਪੱਧਰੀ ਮੀਟਿੰਗ ਮੋਗਾ ਵਿਖੇ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।