ਕੋਟ ਈਸੇ ਖਾਂ, 22 ਜੂਨ (ਗੁਰਮੀਤ ਸਿੰਘ ਖਾਲਸਾ)-ਨਾਮਵਰ ਸਮਾਜ ਸੇਵੀ ਡਾ. ਐਸ.ਪੀ. ਓਬਰਾਏ ਦੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵਲੋਂ ਸੰਸਥਾ ਰਾਹੀਂ ਚੱਲ ਰਹੀ ਸਥਾਨਕ ਸੰਨ੍ਹੀ ਓਬਰਾਏ ਕਲੀਨੀਕਲ ਲੈਬ ਵਿਚ ਲੋੜਵੰਦਾਂ ਨੂੰ ਪੈਨਸ਼ਨਾਂ ਦੀ ਵੰਡ ਕੀਤੀ ਗਈ | ਇਸ ਮੌਕੇ ਸਮਾਜ ਸੇਵੀ ਰਾਮ ਸਿੰਘ ਜਾਨੀਆਂ ਨੇ ਪੈਨਸ਼ਨਾਂ ਦੇ ਚੈਕ ਵੰਡਣ ਸਮੇਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਟਰੱਸਟ ਵਲੋਂ ਵਿਧਵਾਵਾਂ, ਅੰਗਹੀਣਾਂ ਤੇ ਆਰਥਿਕ ਪੱਧਰ 'ਤੇ ਕਮਜ਼ੋਰ ਲੋਕਾਂ ਦੀ ਸਹਾਇਤਾ ਲਈ ਕਾਰਜ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਡਾ. ਐਸ. ਪੀ. ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਇਸ ਇਲਾਕੇ ਅੰਦਰ ਰੂਰਲ ਐਨ.ਜੀ.ਓ ਦੇ ਜ਼ਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਬਲਾਕ ਪ੍ਰਧਾਨ ਜਗਤਾਰ ਸਿੰਘ ਜਾਨੀਆਂ ਤੇ ਹੋਰਨਾਂ ਸਾਥੀਆਂ ਵਲੋਂ ਟਰੱਸਟ ਦੇ ਕੰਮਾਂ ਵਿਚ ਵਧ ਚੜ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ |