ਮੋਗਾ, 22 ਜੂਨ (ਜਸਪਾਲ ਸਿੰਘ ਬੱਬੀ)-ਮਿਡ ਡੇ ਮੀਲ ਕੁੱਕ ਯੂਨੀਅਨ (ਬੀ.ਐਮ.ਐਸ.) ਦੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਦੱਸਿਆ ਕਿ ਸੈਕਟਰੀ ਸਿੱਖਿਆ ਵਿਭਾਗ ਅਨੀਦਿੱਤਾ ਮਿੱਤਰਾ ਦੇ ਨਾਲ ਪੰਜਾਬ ਦੀਆਂ ਵੱਖ-ਵੱਖ ਮਿਡ ਡੇ ਮੀਲ ਕੁੱਕਾਂ ਦੀਆਂ ਮੰਗਾਂ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ | ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਦੇ ਬਰਾਬਰ 7000 ਤਨਖਾਹ ਦਿੱਤੀ ਜਾਵੇ ਜਿਸ 'ਤੇ ਅਨੀਦਿੱਤਾ ਮਿੱਤਰਾ ਨੇ ਕਿਹਾ ਕਿ ਕੇਸ ਬਣਾ ਕੇ ਜਲਦੀ ਹੀ ਸੈਕਟਰੀ ਫਾਈਨਾਂਸ ਕਿ੍ਸ਼ਨ ਕੁਮਾਰ ਨੂੰ ਭੇਜ ਦਿੱਤਾ ਜਾਵੇਗਾ ਅਤੇ ਕੁੱਕਾਂ ਦੀ ਵਰਦੀ ਦੀ ਮੰਗ ਨੂੰ ਵੀ ਪੂਰੀ ਕੀਤੀ ਜਾਵੇਗੀ | ਬੀਮਾ ਦੇ ਨਾਲ ਹੈਲਥ ਮੈਡੀਕਲ ਰੀਬਰਜ਼ਮੈਂਟ ਸਬੰਧੀ ਵੀ ਪੱਤਰ ਜਾਰੀ ਕਰ ਦਿੱਤਾ ਜਾਵੇਗਾ | ਬੱਚਿਆਂ ਦੀ ਗਿਣਤੀ ਘਟਣ 'ਤੇ ਕਿਸੇ ਕੁੱਕ ਨੂੰ ਨਹੀਂ ਹਟਾਇਆ ਜਾਵੇਗਾ | ਜ਼ਿਆਦਾ ਉਮਰ ਵਾਲੀਆਂ ਕੁੱਕਾਂ ਨੂੰ ਉਮਰ ਦੀ ਹੱਦ ਦਾ ਫੈਸਲਾ ਲੈ ਕੇ ਉਨ੍ਹਾਂ ਨੂੰ ਪੈਨਸ਼ਨ ਦੇਣ ਸੰਬੰਧੀ ਵੀ ਵਿਚਾਰ ਕੀਤਾ ਜਾਵੇਗਾ | ਇਸ ਮੌਕੇ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੰਗ ਪੱਤਰ ਵੀ ਦਿੱਤਾ | ਕਰਮਚੰਦ ਚਿੰਡਾਲੀਆ ਨੇ ਕਿਹਾ ਕਿ ਮਿਡ ਡੇ ਮੀਲ ਕੁੱਕਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਤਾਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਸੰਗਰੂਰ ਵਿਖੇ ਕੀਤਾ ਜਾਵੇਗਾ | ਇਸ ਮੌਕੇ ਜਨਰਲ ਸੈਕਟਰੀ ਪੰਜਾਬ ਮੁਮਤਾਜ਼ ਬੇਗਮ, ਸੈਕਟਰੀ ਕਮਲਜੀਤ ਕੌਰ ਮੱਦੋਕੇ, ਪਰਮਜੀਤ ਕੌਰ, ਸ਼ਾਮਾ, ਰਿੰਕੀ ਨਵਾਂ ਸ਼ਹਿਰ, ਕਮਲੇਸ਼ ਰੋਪੜ, ਸ਼ੀਟੂ, ਮਮਤਾ ਸ਼ਰਮਾ, ਹਰਜਿੰਦਰ ਕੌਰ ਪਟਿਆਲਾ, ਪਰਮਜੀਤ ਕੌਰ ਸੰਗਰੂਰ, ਲਖਵਿੰਦਰ ਕੌਰ ਫਰੀਦਕੋਟ ਸ਼ਾਮਿਲ ਸਨ |